ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਮੌਬ ਲਿਚਿੰਗ ਨੂੰ ਰੋਕਣ ਲਈ ਜਲਦੀ ਹੀ ਵਿਸ਼ੇਸ਼ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਤੋਂ ਬਾਅਦ ਫਰਜ਼ੀ ਗਾਂ ਰਾਖਿਆ ਦੀ ਖੈਰ ਨਹੀਂ ਹੋਏਗੀ। ਕਾਨੂੰਨ ਦਾ ਮਸੌਦਾ ਤਿਆਰ ਕਰ ਵਿਧਾਨ ਸਭਾ ‘ਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਦੇ ਪਾਸ ਹੋਣ ‘ਤੇ ਹੀ ਗਾਂ ਦੇ ਨਾਂ ‘ਤੇ ਹਿੰਸਾ ਕਰਨ ਵਾਲਿਆਂ ਖਿਲਾਫ ਕਾਨੂੰਨ ਬਣਾਉਣ ਵਾਲਾ ਮੱਧ ਪ੍ਰਦੇਸ਼ ਪਹਿਲਾ ਸੂਬਾ ਬਣ ਜਾਵੇਗਾ।
ਵਿਧਾਨ ਸਭਾ ‘ਚ ਪੇਸ਼ ਕੀਤੇ ਬਿੱਲ ‘ਚ ਹੁਣ ਗੌਵੰਸ਼ ਦੀ ਆਵਾਜਾਈ ਕਰਨ ਵਾਲੇ ਸਬੰਧੀ ਵਿਅਕਤੀ ਨੂੰ ਐਸਡੀਐਮ, ਤਹਿਸੀਲਦਾਰ ਐਨਓਸੀ ਜਾਂ ਪਰਮਿਟ ਦੇਣਗੇ। ਇਸ ਐਨਓਸੀ ਜਾਂ ਪਰਮਿਟ ਨੂੰ ਵਾਹਨ ‘ਤੇ ਲਾ ਕੇ ਚੱਲਣ ਤੋਂ ਹੀ ਪਤਾ ਲੱਗ ਜਾਵੇਗਾ ਕਿ ਇਹ ਸੁਰੱਖਿਅਤ ਹੈ ਤੇ ਇਸ ਰਾਹੀਂ ਕੋਈ ਗਲਤ ਕੰਮ ਨਹੀਂ ਕੀਤਾ ਜਾ ਰਿਹਾ।
ਜੇਕਰ ਇਸ ਪਰਮਿਟ ਦੇ ਲੱਗੇ ਹੋਣ ਤੋਂ ਬਾਅਦ ਵੀ ਕੋਈ ਕੁੱਟਮਾਰ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਸਜ਼ਾ ਦੇ ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ। ਬਿੱਲ ਸਦਨ ‘ਚ ਚਰਚਾ ਤੋਂ ਬਾਅਦ ਅੱਜਕੱਲ੍ਹ ‘ਚ ਪਾਸ ਹੋ ਜਾਵੇਗਾ ਤੇ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਦਾ ਰੂਪ ਲੈ ਲਵੇਗਾ।
ਹੁਣ ਜਾਅਲੀ ਗਾਂ ਰਾਖਿਆਂ ਦੀ ਆਵੇਗੀ ਸ਼ਾਮਤ, ਸਰਕਾਰ ਬਣਾ ਰਹੀ ਸਖਤ ਕਾਨੂੰਨ
ਏਬੀਪੀ ਸਾਂਝਾ
Updated at:
18 Jul 2019 03:46 PM (IST)
ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਮੌਬ ਲਿਚਿੰਗ ਨੂੰ ਰੋਕਣ ਲਈ ਜਲਦੀ ਹੀ ਵਿਸ਼ੇਸ਼ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਤੋਂ ਬਾਅਦ ਫਰਜ਼ੀ ਗਾਂ ਰਾਖਿਆ ਦੀ ਖੈਰ ਨਹੀਂ ਹੋਏਗੀ। ਗਾਂ ਦੇ ਨਾਂ ‘ਤੇ ਹਿੰਸਾ ਕਰਨ ਵਾਲਿਆਂ ਖਿਲਾਫ ਕਾਨੂੰਨ ਬਣਾਉਣ ਵਾਲਾ ਮੱਧ ਪ੍ਰਦੇਸ਼ ਪਹਿਲਾ ਸੂਬਾ ਬਣ ਜਾਵੇਗਾ।
- - - - - - - - - Advertisement - - - - - - - - -