ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਮਹਾਰਾਸ਼ਟਰ ਚੋਣ ਪ੍ਰਚਾਰ ਵਿੱਚ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਦਾ ਇੱਕ ਵੱਖਰਾ ਰੂਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਓਵੈਸੀ ਸਟੇਜ 'ਤੇ ਡਾਂਸ ਕਰ ਕੇ ਲੋਕਾਂ ਤੋਂ ਵੋਟਾਂ ਮੰਗਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਉਨ੍ਹਾਂ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ।
ਅਸਦੁਦੀਨ ਓਵੈਸੀ ਨੇ ਕਿਹਾ, 'ਸਾਡੀ ਪਾਰਟੀ ਦਾ ਚੋਣ ਨਿਸ਼ਾਨ ਪਤੰਗ ਹੈ, ਇਸ ਲਈ ਰਾਜਨੀਤਿਕ ਰੈਲੀ ਤੋਂ ਬਾਅਦ ਮੈਂ ਪਤੰਗ ਨਾਲ ਜੁੜੀ ਤਾਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ... ਕਿਸੇ ਨੇ ਉਸ ਐਕਸ਼ਨ ਦੌਰਾਨ ਕੁਝ ਆਡੀਓ ਚਲਾਈ ਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਨੱਚਿਆ। ਇਹ ਬਹੁਤ ਗਲਤ ਹੈ। ਮੈਂ ਇਸ ਸਭ ਤੋਂ ਦੂਰ ਰਹਿੰਦਾ ਹਾਂ।'
ਦਰਅਸਲ, ਅਸਦੁਦੀਨ ਓਵੈਸੀ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਚੋਣ ਰੈਲੀ ਕੀਤੀ ਸੀ। ਔਰੰਗਾਬਾਦ ਦੇ ਪੈਠਾਨ ਗੇਟ ਇਲਾਕੇ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਓਵੈਸੀ ਨੇ ਸਟੇਜ ਤੋਂ ਉਤਰਦੇ ਸਮੇਂ ਪਤੰਗ ਖਿੱਚਣ ਦਾ ਐਕਸ਼ਨ ਕੀਤਾ ਜੋ ਬਾਅਦ ਵਿੱਚ ਡਾਂਸ ਦੇ ਰੂਪ ਵਿੱਚ ਵਾਇਰਲ ਹੋ ਗਿਆ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ ਜ਼ਬਰਦਸਤ ਸਾਂਝਾ ਵੀ ਕੀਤਾ ਹੈ।