Maharashtra BJP President: ਮਹਾਰਾਸ਼ਟਰ 'ਚ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਵੱਡਾ ਬਿਆਨ ਦਿੱਤਾ ਹੈ। ਬਾਵਨਕੁਲੇ ਨੇ ਇਕ ਵਾਰ ਫਿਰ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਬਾਵਨਕੁਲੇ ਨੇ ਕਿਹਾ, "ਮਹਾਰਾਸ਼ਟਰ ਪ੍ਰਧਾਨ ਵਜੋਂ ਮੇਰੇ ਕਾਰਜਕਾਲ ਦੌਰਾਨ ਦੇਵੇਂਦਰ ਫੜਨਵੀਸ ਨੂੰ ਇੱਕ ਵਾਰ ਫਿਰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ।"


ਬਾਵਨਕੁਲੇ ਨੇ ਕਿਹਾ ਕਿ ਫੜਨਵੀਸ ਨੇ ਹਰ ਸਮਾਜ ਨੂੰ ਇਨਸਾਫ ਦਿਵਾਉਣ ਦਾ ਕੰਮ ਕੀਤਾ ਹੈ, ਭਾਵੇਂ ਉਹ ਮਰਾਠਾ, ਧਨਗਰ ਜਾਂ ਕੋਈ ਹੋਰ ਸਮਾਜ ਹੋਵੇ। ਉਨ੍ਹਾਂ ਕਿਹਾ, ''ਮਹਾਰਾਸ਼ਟਰ 'ਚ 2014 ਤੋਂ 2019 ਦਾ ਦੌਰ ਇਕ ਵਾਰ ਫਿਰ ਤੋਂ ਪਰਤਣਾ ਚਾਹੀਦਾ ਹੈ। ਉਨ੍ਹਾਂ ਇਹ ਬਿਆਨ ਨਾਗਪੁਰ ਵਿੱਚ ਸੰਤ ਸੰਤਾਜੀ ਜਗਨਾਡੇ ਮਹਾਰਾਜ ਮੈਮੋਰੀਅਲ ਆਰਟ ਗੈਲਰੀ ਦੇ ਭੂਮੀ ਪੂਜਨ ਦੌਰਾਨ ਦਿੱਤਾ। ਉਨ੍ਹਾਂ ਦੇ ਇਸ ਬਿਆਨ ਨਾਲ ਸੂਬੇ ਦਾ ਸਿਆਸੀ ਤਾਪਮਾਨ ਵਧ ਸਕਦਾ ਹੈ।


ਇਸ ਦੌਰਾਨ ਬਾਵਨਕੁਲੇ ਨੇ ਮੁੰਬਈ ਵਿੱਚ ਮਹਾਵਿਕਾਸ ਅਘਾੜੀ ਦੇ ਮਾਰਚ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, "ਨਵੀਂ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀ ਬੁਲੇਟ ਟਰੇਨ ਚਲਾਈ ਹੈ। ਮਹਾਂਵਿਕਾਸ ਅਗਾੜੀ ਨੇ ਆਪਣੀ ਸਿਆਸੀ ਹੋਂਦ ਨੂੰ ਖਤਰੇ ਵਿੱਚ ਪੈਣ ਦੇ ਡਰੋਂ ਇਹ ਮਾਰਚ ਕੱਢਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਹੀ ਆਗੂਆਂ ਨੇ ਵਾਰ-ਵਾਰ ਮਹਾਂ ਪੁਰਸ਼ਾਂ ਦਾ ਅਪਮਾਨ ਕੀਤਾ ਹੈ।"



ਭਾਜਪਾ ਦੇ ਸੂਬਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਅਪਮਾਨਜਨਕ ਟਿੱਪਣੀ ਕਰਨ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸ਼ਕਤੀਸ਼ਾਲੀ ਅਤੇ ਤਾਕਤਵਰ ਬਣ ਰਿਹਾ ਹੈ। ਪਾਕਿਸਤਾਨ ਅਸਹਿਜ ਹੈ ਕਿਉਂਕਿ ਉਹ ਵਿਸ਼ਵ ਮੰਚ 'ਤੇ ਭਾਰਤ ਬਾਰੇ ਕੁਝ ਨਹੀਂ ਕਰ ਸਕਦਾ।" ਇਸ ਤੋਂ ਪਹਿਲਾਂ ਉਨ੍ਹਾਂ ਪਾਰਟੀ ਵਰਕਰਾਂ ਨਾਲ ਕੇਲਕਰ ਚੌਕ ਵਿਖੇ ਪਾਕਿਸਤਾਨ ਦਾ ਝੰਡਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 

ਇਹ ਵੀ ਪੜ੍ਹੋ:

 


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!