Tomato flu: ਕੋਰੋਨਾ ਵਾਇਰਸ ਦੇ ਗ੍ਰਾਫ ਹੇਠਾਂ ਆਉਣ ਮਗਰੋਂ ਹੁਣ ਇੱਕ ਹੋਰ ਘਾਤਕ ਬਿਮਾਰੀ ਨੇ ਜ਼ੋਰ ਫੜ ਲਿਆ ਹੈ। ਇਸ ਬਿਮਾਰੀ ਦਾ ਕਹਿਰ ਬੱਚਿਆਂ ਉੱਪਰ ਵੇਖਿਆ ਜਾ ਰਿਹਾ ਹੈ। ਇਸ ਬਿਮਾਰੀ ਦਾ ਨਾਂ ਟੋਮੈਟੋ ਫਲੂ ਹੈ। ਇਹ ਬਿਮਾਰੀ ਹੱਥ-ਪੈਰ ਤੇ ਮੂੰਹ ਨੂੰ ਨਿਸ਼ਾਨਾ ਬਣਾਉਂਦੀ ਹੈ। ਉਧਰ, ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਇਸ ਬਿਮਾਰੀ ਦੇ ਫੈਲਣ ਕਾਰਨ ਸਕੂਲ ਇੱਕ ਵਾਰ ਫੇਰ ਬੰਦ ਹੋ ਸਕਦੇ ਹਨ। 



ਦਰਅਸਲ ਕੋਵਿਡ ਦੇ ਦੋ ਭਿਆਨਕ ਸਾਲਾਂ ਬਾਅਦ ਭਾਰਤ ’ਚ ਜ਼ਿੰਦਗੀ ਹਾਲੇ ਪੂਰੀ ਤਰ੍ਹਾਂ ਆਮ ਵਰਗੀ ਨਹੀਂ ਤੇ ਹੁਣ ਹੱਥ-ਪੈਰ ਅਤੇ ਮੂੰਹ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ। ਇਸ ਨੂੰ ਟੋਮੈਟੋ ਫਲੂ ਵੀ ਕਿਹਾ ਜਾਂਦਾ ਹੈ ਤੇ ਇਸ ਨੇ ਬਹੁਤ ਸਾਰੇ ਰਾਜਾਂ ਵਿੱਚ ਕਾਫ਼ੀ ਖੌ਼ਫ ਪੈਦਾ ਕਰ ਦਿੱਤਾ ਹੈ। ਇਹ ਫਲੂ ਦੁਰਲੱਭ ਵਾਇਰਲ ਲਾਗ ਹੈ, ਜੋ ਹੱਥ-ਪੈਰ ਤੇ ਮੂੰਹ ਦੀ ਬਿਮਾਰੀ ਦਾ ਨਵਾਂ ਰੂਪ ਹੋ ਸਕਦਾ ਹੈ। 



ਇਹ ਛੂਤ ਵਾਲੀ ਬਿਮਾਰੀ ਜ਼ਿਆਦਾਤਰ ਇੱਕ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਸ਼ੁਰੂਆਤ ਵਿੱਚ ਕੇਰਲ, ਤਾਮਿਲਨਾਡੂ ਅਤੇ ਉੜੀਸਾ ਵਿੱਚ ਟਮਾਟਰ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਫਲੂ ਦੀ ਪਛਾਣ ਪਹਿਲੀ ਵਾਰ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ 6 ਮਈ ਨੂੰ ਹੋਈ ਸੀ। 


ਉਧਰ, ਹਾਲਾਂਕਿ ਫਲੂ ਨੂੰ ਜਾਨਲੇਵਾ ਵਜੋਂ ਨਹੀਂ ਦੇਖਿਆ ਜਾਂਦਾ ਹੈ ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਇਸ ਬਿਮਾਰੀ ਦੇ ਫੈਲਣ ਕਾਰਨ ਸਕੂਲ ਇਕ ਵਾਰ ਫੇਰ ਬੰਦ ਹੋ ਸਕਦੇ ਹਨ। ਦੂਜੇ ਪਾਸੇ ਅਜਿਹੀਆਂ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਕੇਂਦਰ ਤੇ ਸੂਬਾ ਸਰਕਾਰਾਂ ਚੌਕਸ ਹੋ ਗਈਆਂ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ




ਸ਼ਰਾਬ ਫੈਕਟਰੀ ਖਿਲਾਫ਼ ਡਟੇ ਕਿਸਾਨਾਂ 'ਤੇ ਸਖ਼ਤੀ, ਪੰਚਾਇਤ ਮੰਤਰੀ ਧਾਲੀਵਾਲ ਨਾਲ ਗੱਲਬਾਤ ਟੁੱਟਣ ਮਗਰੋਂ ਪਰਚੇ ਦਰਜ



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ