ਮੁੰਬਈ: ਬੀਐਮਸੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੇ ‘ਵਰਸ਼ਾ’ ਬੰਗਲੇ ਨੂੰ ਡਿਫਾਲਟਰ ਐਲਾਨ ਦਿੱਤਾ ਹੈ। ਨਗਰਪਾਲਿਕਾ ਮੁਤਾਬਕ ਸੀਐਮ ਫਡਨਵੀਸ ਦੇ ਬੰਗਲੇ ‘ਤੇ 7,44,981 ਰੁਪਏ ਪਾਣੀ ਬਿੱਲ ਬਕਾਇਆ ਹੈ। ਨਗਰਪਾਲਿਕਾ ਨੇ ਮੁੱਖ ਮੰਤਰੀ ਦੇ ਨਾਲ ਕਈ ਹੋਰ ਲੋਕਾਂ ਨੂੰ ਡਿਫਾਲਟਰ ਐਲਾਨਿਆ ਹੈ। ਇਸ ‘ਚ ਮਹਾਰਾਸ਼ਟਰ ਸਰਕਾਰ ਦੇ ਵੀ 18 ਮੰਤਰੀ ਸ਼ਾਮਲ ਹਨ।

ਇਸ ਮਾਮਲੇ ਦਾ ਖੁਲਾਸਾ ਆਰਟੀਆਈ ਤਹਿਤ ਮਿਲੇ ਜਵਾਬ ਨਾਲ ਹੋਇਆ ਹੈ। ਇਸ ਰਾਹੀਂ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ ‘ਚ ਬਣੇ ਸਰਕਾਰੀ ਘਰਾਂ ‘ਤੇ ਜਿਨ੍ਹਾਂ ‘ਚ ਮੰਤਰੀ ਤੇ ਵੱਡੇ ਅਧਿਕਾਰੀ ਰਹਿੰਦੇ ਹਨ, ਉਨ੍ਹਾਂ ‘ਤੇ ਬੀਐਮਸੀ ਦਾ ਅੱਠ ਕਰੋੜ ਰੁਪਏ ਤਕ ਦਾ ਬਕਾਇਆ ਰਹਿੰਦਾ ਹੈ। ਇਨ੍ਹਾਂ ਨਾਂਵਾਂ ‘ਚ ਹੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਵੀ ਸ਼ਾਮਲ ਹਨ।


ਸੂਬੇ ਦੇ ਮੰਤਰੀਆਂ ਤੋਂ ਇਲਾਵਾ ਇੱਥੇ ਦੇ ਸਰਕਾਰੀ ਗੈਸਟ ਹਾਉਸ ‘ਤੇ ਵੀ ਬੀਐਮਸੀ ਦਾ ਬਿੱਲ ਬਕਾਇਆ ਹੈ। ਇਸ ਸਰਕਾਰੀ ਗੈਸਟ ਹਾਉਸ ‘ਤੇ 12,04,390 ਰੁਪਏ ਦਾ ਬਕਾਇਆ ਹੈ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ‘ਚ ਰਾਜਨੀਤਕ ਜੰਗ ਸ਼ੁਰੂ ਹੋ ਸਕਦੀ ਹੈ।