Dhananjay Munde News: NCP ਅਜੀਤ ਪਵਾਰ ਗੁਟ ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਧਨੰਜਯ ਮੁੰਡੇ ਅੱਜ (4 ਮਾਰਚ) ਮੰਤਰੀ ਪਦ ਤੋਂ ਅਸਤੀਫਾ ਦੇਣਗੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ।
ਬੀਡ 'ਚ ਸਰਪੰਚ ਸੰਤੋਸ਼ ਦੇਸ਼ਮੁਖ ਹੱਤਿਆਕਾਂਡ 'ਚ ਨਾਮ ਜੁੜਨ ਕਾਰਨ ਸਰਕਾਰ 'ਤੇ ਉਨ੍ਹਾਂ ਦਾ ਅਸਤੀਫਾ ਲੈਣ ਲਈ ਲਗਾਤਾਰ ਦਬਾਅ ਬਣ ਰਿਹਾ ਸੀ। ਅਸਲ 'ਚ, ਸੋਮਵਾਰ (3 ਮਾਰਚ) ਦੀ ਰਾਤ CM ਦੇਵੇਂਦਰ ਫੜਨਵੀਸ ਨੇ NCP ਅਜੀਤ ਪਵਾਰ ਗੁਟ ਨਾਲ ਇੱਕ ਮਹੱਤਵਪੂਰਨ ਬੈਠਕ ਕੀਤੀ। ਦੇਵੇਂਦਰ ਫੜਨਵੀਸ ਖੁਦ ਅਜੀਤ ਪਵਾਰ ਦੇ ਨਿਵਾਸ 'ਤੇ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਦੌਰਾਨ ਮੁੱਖ ਮੰਤਰੀ ਨੇ ਧਨੰਜਯ ਮੁੰਡੇ ਨੂੰ ਅਸਤੀਫਾ ਦੇਣ ਲਈ ਕਿਹਾ।
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਚਾਰਜਸ਼ੀਟ ਦੀ ਤਸਵੀਰ ਵਾਇਰਲ ਹੋਈ, ਜਿਸ 'ਚ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹੱਤਿਆ ਦਾ ਵੀਡੀਓ ਬਣਾਉਣ ਅਤੇ ਉਨ੍ਹਾਂ 'ਤੇ ਪਿਸ਼ਾਬ ਕਰਨ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਵਧ ਗਿਆ। ਇਸ ਨੂੰ ਦੇਖਦੇ ਹੋਏ CM ਦੇਵੇਂਦਰ ਫੜਨਵੀਸ ਨੇ NCP ਦੀ ਕੋਰ ਕਮੇਟੀ ਨਾਲ ਮਹੱਤਵਪੂਰਨ ਬੈਠਕ ਕੀਤੀ।
ਇੱਕ ਹੋਰ ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਸਰਕਾਰ 'ਚ ਨਾਗਰਿਕ ਸਪਲਾਈ ਮੰਤਰੀ ਧਨੰਜਯ ਮੁੰਡੇ ਆਪਣੀ ਬਿਮਾਰੀ ਨੂੰ ਆਧਾਰ ਬਣਾ ਕੇ ਅਸਤੀਫਾ ਦੇ ਸਕਦੇ ਹਨ। ਅਸਲ 'ਚ, ਧਨੰਜਯ ਮੁੰਡੇ ਨੂੰ ਬੈਲਸ ਪਾਲਸੀ ਨਾਂ ਦੀ ਬੀਮਾਰੀ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਜਿਆਦਾ ਬੋਲਣ 'ਚ ਦਿੱਕਤ ਹੋ ਰਹੀ ਹੈ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਮੁੰਡੇ ਇਸ ਬਿਮਾਰੀ ਨੂੰ ਆਧਾਰ ਬਣਾਉਂਦੇ ਹੋਏ ਮੰਤਰੀ ਪਦ ਤੋਂ ਅਸਤੀਫਾ ਦੇ ਸਕਦੇ ਹਨ। ਹਾਲਾਂਕਿ, ਇਹ ਸਿਰਫ਼ ਕਿਆਸਬਾਜ਼ੀਆਂ ਹੀ ਹਨ।
ਦੱਸ ਦਈਏ ਕਿ ਮਹਾਰਾਸ਼ਟਰ ਦੇ ਬੀਡ 'ਚ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹੱਤਿਆ ਦੇ ਮਾਮਲੇ 'ਚ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਧਨੰਜਯ ਮੁੰਡੇ ਘਿਰੇ ਹੋਏ ਹਨ। ਵਿਰੋਧੀ ਧਿਰ ਲਗਾਤਾਰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਮੁੰਡੇ 'ਤੇ ਲਗੇ ਇਲਜ਼ਾਮਾਂ ਤੋਂ ਬਾਅਦ ਮਹਾਯੁਤੀ ਦੀ ਸਰਕਾਰ ਦੀ ਮੱਸਲਤ ਬਣੀ ਹੋਈ ਹੈ ਅਤੇ CM ਦੇਵੇਂਦਰ ਫੜਨਵੀਸ ਸਰਕਾਰ 'ਤੇ ਮੁੰਡੇ ਦੇ ਅਸਤੀਫੇ ਦਾ ਦਬਾਅ ਵੱਧਦਾ ਜਾ ਰਿਹਾ ਹੈ।