ਚੰਡੀਗੜ੍ਹ: ਹਰਿਆਣਾ ‘ਚ ਅੱਜ ਯਾਨੀ 21 ਅਕਤੂਬਰ ਨੂੰ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਵੋਟਿੰਗ ਸ਼ਾਮ 6 ਵਜੇ ਤਕ ਚਲੇਗੀ। ਇਸ ਦੇ ਨਾਲ ਹੀ ਮਹਾਰਾਸ਼ਟਰ ‘ਚ ਵੀ 288 ਸੀਟਾਂ ‘ਤੇ ਕਰੀਬ 8,97,22,019 ਮਤਦਾਤਾ 3237 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜਦਕਿ ਹਰਿਆਣਾ ‘ਚ ਕਰੀਬ ਇੱਕ ਕਰੋੜ ਤੋਂ ਜ਼ਿਆਦਾ ਲੋਕ ਵੋਟਾਂ ਭੁਗਤਾਉਣਗੇ।


ਹਰਿਆਣਾ ‘ਚ 19,578 ਕੇਂਦਰ ਬਣਾਏ ਗਏ ਹਨ ਜਦਕਿ ਮਹਾਰਾਸ਼ਟਰ ‘ਚ 96,661 ਕੇਂਦਰਾਂ ‘ਤੇ ਵੋਟਿੰਗ ਪੈ ਰਹੀ ਹੈ। ਮਹਾਰਾਸ਼ਟਰ ਅਤੇ ਹਰਿਆਣਾ ਦੇ ਨਾਲ 18 ਸੂਬਿਆਂ ‘ਚ 51 ਵਿਧਾਸਭਾ ਸੀਟਾਂ ਅਤੇ ਦੋ ਲੋਕਸਭਾ ਸੀਟਾਂ ‘ਤੇ ਜ਼ਿਮਣੀ ਚੋਣਾਂ ਵੀ ਹੋ ਰਹੀਆਂ ਹਨ। 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।