ਬੰਈ: ਮਹਾਰਾਸ਼ਟਰ ਦੇ ਜਲਗਾਂਵ 'ਚ ਵੱਡਾ ਹਾਦਸਾ ਵਾਪਰਿਆ। ਟਰੱਕ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਦੋ ਬੱਚੇ ਤੇ ਛੇ ਮਹਿਲਾਵਾਂ ਵੀ ਸ਼ਾਮਲ ਹਨ। ਸਾਰੇ ਮ੍ਰਿਤਕਾਂ ਨੂੰ ਯਾਵਲ ਦੇ ਹਸਪਤਾਲ 'ਚ ਪੋਸਟਮਾਰਟਮ ਲਈ ਲਿਜਾਇਆ ਗਿਆ। ਲਗਾਂਵ ਪੁਲਿਸ ਮੁਤਾਬਕ ਧੁਲੇ ਤੋਂ ਜਲਗਾਂਵ ਦੇ ਰਾਵੇਰ ਵੱਲ ਜਾ ਰਿਹਾ ਟਰੱਕ ਯਾਵਲ ਰੋਡ 'ਤੇ ਕਿਨਗਾਂਵ ਕੋਲ ਪਲਟ ਗਿਆ।
ਹਾਦਸਾ ਕਰੀਬ ਰਾਤ ਇਕ ਵਜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈਕੇ ਮਹਾਰਾਸ਼ਟਰ ਦੇ ਯਾਵਲ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਟਰੱਕ ਡ੍ਰਾਇਵਰ ਨੂੰ ਹਿਰਾਸਤ 'ਚ ਲੈ ਲਿਆ ਹੈ।