ਇਸ ਦਾਅਵੇ ਦੇ ਬਾਅਦ ਕਰਨਾਟਕ ਦੇ ਡੀਜੀਪੀ-ਆਈਜੀਪੀ ਨੇ 7 ਸੂਬਿਆਂ ਦੇ ਡੀਜੀਪੀਜ਼ ਨੂੰ ਚਿੱਠੀ ਲਿਖ ਕੇ ਅਲਰਟ ਰਹਿਣ ਨੂੰ ਕਿਹਾ ਹੈ। ਲਾਰੀ ਡਰਾਈਵਰ ਦੱਸਦਿਆਂ ਸ਼ਖ਼ਸ ਨੇ ਬੰਗਲੁਰੂ ਸਿਟੀ ਪੁਲਿਸ ਦੇ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ। ਸ਼ਖ਼ਸ ਨੇ ਦਾਅਵਾ ਕੀਤਾ ਹੈ ਕਿ ਤਮਿਲਨਾਡੂ ਦੇ ਰਾਮਨਾਥਪੁਰਮ ਵਿੱਚ 19 ਅੱਤਵਾਦੀ ਮੌਜੂਦ ਹਨ।
ਸ਼ਖ਼ਸ ਨੇ ਦੱਸਿਆ ਕਿ 19 ਅੱਤਵਾਦੀ ਅੱਠ ਸੂਬਿਆਂ ਦੀਆਂ ਰੇਲ ਗੱਡੀਆਂ ਵਿੱਚ ਹਮਲੇ ਕਰ ਸਕਦੇ ਹਨ। ਦੱਸ ਦੇਈਏ ਈਸਟਰ ਦੇ ਦਿਨ ਸ੍ਰੀਲੰਕਾ ਵਿੱਚ ਸਿਲਸਿਲੇਵਾਰ 8 ਬੰਬ ਧਮਾਕੇ ਹੋਏ ਸੀ। ਇਨ੍ਹਾਂ ਵਿੱਚ ਲਗਪਗ 250 ਜਣਿਆਂ ਦੀ ਮੌਤ ਹੋ ਗਈ ਸੀ। ਹਮਲੇ ਦੇ ਬਾਅਦ ਭਾਰਤੀ ਏਜੰਸੀਆਂ ਨੇ ਵੀ ਸਮੁੰਦਰੀ ਇਲਾਕਿਆਂ ਦੀ ਸੁਰੱਖਿਆ ਵਧੀ ਦਿੱਤੀ ਸੀ।