Navneet Rana Death Threat: ਮਹਾਰਾਸ਼ਟਰ ਵਿੱਚ ਹਨੂੰਮਾਨ ਚਾਲੀਸਾ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਆਈ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਗਿਆ ਹੈ ਕਿ ਨਵਨੀਤ ਰਾਣਾ ਨੂੰ ਫੋਨ 'ਤੇ ਅਜਿਹੀਆਂ ਧਮਕੀਆਂ ਮਿਲੀਆਂ, ਜਿਸ ਦੀ ਸ਼ਿਕਾਇਤ ਉਸ ਨੇ ਦਿੱਲੀ ਪੁਲਿਸ ਨੂੰ ਕੀਤੀ। ਸਾਂਸਦ ਦੀ ਤਰਫੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਧਮਕੀਆਂ ਹਨੂੰਮਾਨ ਚਾਲੀਸਾ ਪੜ੍ਹਨ ਲਈ ਮਿਲੀਆਂ ਹਨ, ਜਿਸ ਵਿੱਚ ਜਾਨੋਂ ਮਾਰਨ ਦੀ ਗੱਲ ਕਹੀ ਗਈ ਹੈ।

ਮਹਾਰਾਸ਼ਟਰ ਨਾ ਆਉਣ ਦੀ ਦਿੱਤੀ ਧਮਕੀ
ਦਿੱਲੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਨਵਨੀਤ ਰਾਣਾ ਨੇ ਕਿਹਾ ਹੈ ਕਿ ਉਸ ਨੂੰ ਫੋਨ 'ਤੇ ਅਜਿਹੀਆਂ ਧਮਕੀਆਂ ਮਿਲੀਆਂ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ ਮਹਾਰਾਸ਼ਟਰ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਹਨੂੰਮਾਨ ਚਾਲੀਸਾ ਦਾ ਪਾਠ ਕਰੋਗੇ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ। ਇਹ ਮਾਮਲਾ ਦਿੱਲੀ ਦੇ ਨਾਰਥ ਐਵੇਨਿਊ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਧਮਕੀ ਦੇਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

23 ਅਪ੍ਰੈਲ ਨੂੰ ਜੋੜੇ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ 


ਮੁੰਬਈ ਪੁਲਿਸ ਨੇ 23 ਅਪ੍ਰੈਲ ਨੂੰ ਨਵਨੀਤ ਅਤੇ ਰਵੀ ਰਾਣਾ ਨੂੰ ਗਿਰਫਤਾਰ ਕਰ ਲਿਆ ਸੀ। ਪੁਲਿਸ ਨੇ ਰਾਣਾ ਦੰਪਤੀ 'ਤੇ ਰਾਜਦਰੋਹ ਅਤੇ 'ਵਿਭਿੰਨ ਨੇਤਾਵਾਂ ਦੇ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣ' ਸਮੇਤ ਹੋਰਾਂ ਆਰੋਪਾਂ ਦੇ ਲਈ ਮਾਮਲਾ  ਦਰਜ ਕੀਤਾ ਗਿਆ ਹੈ। ਗਿਰਫਤਾਰੀ ਦੇ ਖਿਲਾਫ਼ ਰਾਣਾ ਦੰਪਤੀ ਅਦਾਲਤ ਵਿਚ ਗਏ ਅਤੇ ਕੁਝ ਸ਼ਰਤਾਂ ਨਾਲ ਜਮਨਤ ਮਿਲੀ ਸੀ। ਨਵਨੀਤ ਰਾਣਾ ਨੇ ਖੋਜ ਕੀਤੀ ਸੀ ਕਿ ਪੁਲਿਸ ਨੇ ਉਹਨਾਂ ਦੇ ਨਾਲ ਗਲਤ ਬਰਤਾਵ ਕੀਤਾ। ਉਨ੍ਹਾਂ ਨੂੰ ਖੜਾ ਰੱਖਿਆ ਗਿਆ ਅਤੇ ਪੀਨੇ ਲਈ ਪਾਣੀ ਤੱਕ ਨਹੀਂ ਦਿੱਤਾ ਗਿਆ।