ਮੁੰਬਈ: ਮਾਡਲ ਤੇ ਅਦਾਕਾਰਾ ਮਹਿਕਾ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਮਹਿਕਾ ਦਾ ਦਿਲ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 'ਤੇ ਆ ਗਿਆ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇਸ ਦਾ ਖੁਲਾਸਾ ਕੀਤਾ ਹੈ।

ਮਹਿਕਾ ਸ਼ਰਮਾ ਨੇ ਹਾਲ ਹੀ ਵਿੱਚ ਰਾਹੁਲ ਗਾਂਧੀ ਦੀ ਤਸਵੀਰ ਸ਼ੇਅਰ ਕੀਤੀ ਤੇ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਕਿਓਂ ਪਿਆਰ ਕਰਦੀ ਹੈ ਕਿਉਂਕਿ ਕਿ ਉਹ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਹਸਾਉਂਦੇ ਨੇ ਤੇ ਮਨੋਰੰਜਨ ਕਰਦੇ ਹਨ। ਹਰ ਚਿਹਰੇ 'ਤੇ ਮੁਸਕਾਨ ਲਈ ਇੱਕ ਰਾਜਾ ਦੀ ਜ਼ਿੰਮੇਵਾਰੀ ਹੈ।


ਸ਼ਰਮਾ ਦੇ ਇਸ ਪੋਸਟ ਤੋਂ ਲੋਕ ਦੁਚਿੱਤੀ ਵਿੱਚ ਪੈ ਗਏ ਹਨ ਕਿ ਕੀ ਉਹ ਵਾਕਿਆ ਹੀ ਰਾਹੁਲ ਗਾਂਧੀ ਨੂੰ ਆਪਣਾ ਦਿਲ ਹਾਰ ਬੈਠੀ ਹੈ ਜਾਂ ਸਿਰਫ ਚੁਟਕੀ ਲੈ ਰਹੀ ਹੈ। ਮਹਿਕਾ ਦੇ ਫੈਨ ਉਸ ਦੇ ਬੇਬਾਕ ਰਵੱਈਏ ਨੂੰ ਪਸੰਦ ਕਰ ਰਹੇ ਹਨ, ਪਰ ਕੁਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ।

ਕਈ ਸਾਲ ਪਹਿਲਾਂ ਕਰੀਨਾ ਕਪੂਰ ਖ਼ਾਨ ਵੀ ਰਾਹੁਲ ਗਾਂਧੀ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਡੇਟ 'ਤੇ ਜਾਣਾ ਪਸੰਦ ਕਰੇਗੀ।