ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਜਿਹੇ 'ਚ ਚਰਚਾਵਾਂ ਹਨ ਕਿ ਹੁਣ ਕਾਂਗਰਸ ਪਾਰਟੀ ਦੀ ਕਮਾਨ ਕਿਸ ਦੇ ਹੱਥ ਹੋਏਗੀ? ਇਸੇ ਦੌਰਾਨ ਟੈਲੀਵਿਜ਼ਨ ਅਦਾਕਾਰਾ ਮਹਿਕਾ ਸ਼ਰਮਾ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ ਦਾ ਸਾਥ ਦਿੰਦਿਆਂ ਉਨ੍ਹਾਂ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਹੈ।


ਰਾਹੁਲ ਗਾਂਧੀ ਤੇ ਉਨ੍ਹਾਂ ਦੇ ਫ਼ੈਸਲੇ ਬਾਰੇ ਗੱਲ ਕਰਦੇ ਹੋਏ ਮਹਿਕਾ ਸ਼ਰਮਾ ਨੇ ਕਿਹਾ, 'ਸਿਆਸਤ ਬਹੁਤ ਮਾੜੀ ਚੀਜ਼ ਹੈ, ਰਾਹੁਲ ਗਾਂਧੀ ਵਰਗੇ ਭਾਵੁਕ ਇਨਸਾਨ ਇਸ ਗੰਦੀ ਸਿਆਸਤ ਦਾ ਸ਼ਿਕਾਰ ਹੋ ਗਏ ਹਨ। ਮੈਂ ਉਦਾਸ ਹਾਂ ਪਰ ਮੈਂ ਜਾਣਦੀ ਹਾਂ ਕਿ ਉਨ੍ਹਾਂ ਦੀਆਂ ਰਗਾਂ ਵਿੱਚ ਗਾਂਧੀ ਖ਼ੂਨ ਹੈ... ਮਹਾਤਮਾ ਗਾਂਧੀ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਵਾਂਗ, ਉਹ ਬਹੁਤ ਜਲਦੀ ਜਿੱਤ ਹਾਸਲ ਕਰਨਗੇ ਉਹ ਵੀ ਗੰਦੀ ਪੌਲੀਟਿਕਸ ਖੇਡਣ ਤੋਂ ਬਗੈਰ।'

ਮਹਿਕਾ ਸ਼ਰਮਾ ਨੇ ਅੱਗੇ ਕਿਹਾ, 'ਭਗਵਾਨ ਰਾਮ ਤੇ ਪਾਂਡਵਾਂ ਨੂੰ ਵੀ ਕੁਝ ਸਮੇਂ ਲਈ ਆਪਣੇ ਸਾਮਰਾਜ ਤੋਂ ਦੂਰ ਜਾਣਾ ਪਿਆ ਸੀ ਪਰ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਤੇ ਉਹ ਵੀ ਰਾਜਾ ਬਣ ਗਏ ਸੀ। ਮੈਂ ਰਾਹੁਲ ਗਾਂਧੀ ਦੇ ਨਾਲ ਹਾਂ ਤੇ ਕੁਝ ਸਮੇਂ ਲਈ ਬ੍ਰੇਕ ਲੈਣਾ ਵੀ ਠੀਕ ਹੈ। ਮੈਂ ਉਨ੍ਹਾਂ ਨੂੰ ਪਿਆਰ ਕਰਦਾ ਸੀ ਤੇ ਹਮੇਸ਼ਾ ਕਰਦੀ ਰਹਾਂਗੀ। ਫਿਰ ਚਾਹੇ ਉਹ ਕਾਂਗਰਸ ਪਾਰਟੀ ਦਾ ਹਿੱਸਾ ਹੋਣ ਜਾਂ ਨਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਲਈ ਸਿਰਫ ਰਾਹੁਲ ਮਾਇਨੇ ਰੱਖਦੇ ਹਨ।'