Officers Transferred: ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਦਹਿਸ਼ਤਗਰਦ ਹਮਲੇ ਨੂੰ ਲੈ ਕੇ ਅਨੰਤਨਾਗ ਦੇ SSP ਵੱਲੋਂ ਵੱਡੀ ਕਾਰਵਾਈ ਕੀਤੀ ਗਈ। SSP ਨੇ ਇਕੱਠੇ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਇਹ ਕਦਮ ਬੈਸਰਨ ਹਮਲੇ ਨੂੰ 13 ਦਿਨ ਹੋਣ ਤੋਂ ਬਾਅਦ ਚੁੱਕਿਆ ਗਿਆ। ਪਹਿਲਗਾਮ ਪੁਲਿਸ ਸਟੇਸ਼ਨ ਦੇ SHO ਦਾ ਤਬਾਦਲਾ ਕਰਕੇ ਉਸ ਨੂੰ ਦੱਖਣੀ ਕਸ਼ਮੀਰ ਦੇ DPL ਅਨੰਤਨਾਗ 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਅਨੰਤਨਾਗ SSP ਵੱਲੋਂ ਤਬਾਦਲਿਆਂ ਸਬੰਧੀ ਇੱਕ ਅਧਿਕਾਰਿਕ ਪੱਤਰ ਵੀ ਜਾਰੀ ਕੀਤਾ ਗਿਆ।
ਇੰਸਪੈਕਟਰਾਂ ਦੇ ਹੋਏ ਤਬਾਦਲੇ
ਇਸ ਤਹਿਤ ਅਨੰਤਨਾਗ ਦੇ 6 ਇੰਸਪੈਕਟਰਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਭੇਜਿਆ ਗਿਆ। ਇੰਸਪੈਕਟਰ ਰਿਆਜ਼ ਅਹਿਮਦ ਦਾ ਤਬਾਦਲਾ ਅਨੰਤਨਾਗ ਕੀਤਾ ਗਿਆ, ਜਦਕਿ ਇੰਸਪੈਕਟਰ ਪੀਰ ਗੁਲਜ਼ਾਰ ਅਹਿਮਦ ਨੂੰ ਪਹਿਲਗਾਮ ਦਾ ਨਵਾਂ SHO ਨਿਯੁਕਤ ਕੀਤਾ ਗਿਆ। ਇੰਸਪੈਕਟਰ ਅਬਦੁਲ ਰਸ਼ੀਦ, ਪੀਰ ਗੁਲਜ਼ਾਰ ਅਹਿਮਦ, ਸਲਿੰਦਰ ਸਿੰਘ ਅਤੇ ਪਰਵੇਜ਼ ਅਹਿਮਦ ਦੇ ਵੀ ਤਬਾਦਲੇ ਕੀਤੇ ਗਏ ਹਨ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਗੁੱਸੇ 'ਚ
ਪਹਿਲਗਾਮ 'ਚ ਹੋਏ ਦਹਿਸ਼ਤਗਰਦ ਹਮਲੇ ਨੂੰ ਲੈ ਕੇ ਭਾਰਤ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸਦੇ ਖ਼ਿਲਾਫ ਸ਼ਖਤ ਰਵੱਈਆ ਅਪਣਾਇਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪਾਕਿਸਤਾਨ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਹਨ। ਇਸ ਅਧੀਨ ਸਿੰਧੂ ਜਲ ਸਮਝੌਤਾ ਅਤੇ ਵੀਜ਼ਾ ਰੱਦ ਕਰ ਦਿੱਤੇ ਗਏ ਹਨ ਅਤੇ ਦੁਪੱਖੀ ਵਪਾਰ ਵੀ ਖ਼ਤਮ ਕਰ ਦਿੱਤਾ ਗਿਆ ਹੈ।
ਭਾਰਤੀ ਨੌਸੈਨਾ ਨੇ ਕੀਤਾ ਸਫਲ ਟੈਸਟ
DRDO ਅਤੇ ਭਾਰਤੀ ਨੌਸੈਨਾ ਨੇ ਸਵਦੇਸੀ ਤੌਰ 'ਤੇ ਤਿਆਰ ਕੀਤੀ ਗਈ ਮਲਟੀ-ਇੰਫਲੂਐਂਸ ਗਰਾਊਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ।
ਦੱਸਣਯੋਗ ਹੈ ਕਿ ਪਹਿਲਗਾਮ ਦਹਿਸ਼ਤਗਰਦ ਹਮਲੇ 'ਚ 26 ਨਿਰਦੋਸ਼ ਭਾਰਤੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਦੇਸ਼ ਭਰ 'ਚ ਲੋਕਾਂ 'ਚ ਰੋਸ ਵਿਆਪਕ ਹੈ ਅਤੇ ਭਾਰਤ ਨੇ ਪਾਕਿਸਤਾਨ ਵਿਰੁੱਧ ਡਿਪਲੋਮੈਟਿਕ ਕਾਰਵਾਈ ਵੀ ਕੀਤੀ ਹੈ।