ਨਵੀਂ ਦਿੱਲੀ: ਦੇਸ਼ ‘ਚ ਇੱਕ ਅਕਤੂਬਰ, 2019 ਤੋਂ ਕੁਝ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਬੈਂਕਿੰਗ, ਟ੍ਰਾਂਸਪੋਰਟ ਤੇ ਜੀਐਸਟੀ ਨੂੰ ਲੈ ਕੇ ਬੈਂਕ ਤੇ ਸਰਕਾਰ ਨੇ ਪੁਰਾਣੇ ਨਿਯਮਾਂ ‘ਚ ਬਦਲਾਅ ਕੀਤੇ ਹਨ। ਬਦਲਦੇ ਟ੍ਰੈਫਿਕ ਨਿਯਮਾਂ ਦੇ ਨਾਲ ਕੇਂਦਰ ਸਰਕਾਰ ਡ੍ਰਾਈਵਿੰਗ ਲਾਈਸੈਂਸ ਨਿਯਮਾਂ ‘ਚ ਵੀ ਬਦਲਾਅ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਤੁਸੀਂ ਆਪਣਾ ਡ੍ਰਾਈਵਿੰਗ ਲਾਈਸੈਂਸ ਅਪਡੇਟ ਕਰਵਾ ਸਕੋਗੇ।

ਜਾਣੋ ਬਦਲੇ ਨਿਯਮਾਂ ਬਾਰੇ:



ਬਦਲ ਜਾਵੇਗੀ ਪੈਨਸ਼ਨ ਪਾਲਿਸੀ: ਸੱਤ ਸਾਲ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਦੀ ਮੌਤ ਹੋਣ ‘ਤੇ ਪਰਿਵਾਰਕ ਮੈਂਬਰਾਂ ਨੂੰ ਵਧੀ ਹੋਈ ਪੈਨਸ਼ਨ ਦਿੱਤੀ ਜਾਵੇਗੀ।




ਮਾਈਕ੍ਰੋਚਿਪ ਵਾਲੇ ਡ੍ਰਾਈਵਿੰਗ ਲਾਈਸੈਂਸ: ਨਵੇਂ ਨਿਯਮ ਤਹਿਤ ਹੁਣ ਡ੍ਰਾਈਵਿੰਗ ਲਾਈਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਰੰਗ ਇੱਕ ਜਿਹਾ ਹੋ ਜਾਵੇਗਾ। ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਡ੍ਰਾਈਵਿੰਗ ਲਾਈਸੈਂਸ ਤੇ ਆਰਸੀ ‘ਚ ਮਾਈਕ੍ਰੋਚਿਪ ਤੋਂ ਇਲਾਵਾ ਕਿਊਆਰ ਕੋਡ ਦਿੱਤੇ ਜਾਣਗੇ। ਇਸ ਲਈ ਪੂਰੀ ਪ੍ਰਕ੍ਰਿਆ ਆਨਲਾਈਨ ਹੋਵੇਗੀ।

ਪੈਟਰੋਲ-ਡੀਜ਼ਲ ‘ਤੇ ਕੈਸ਼ਬੈਕ ਬੰਦ: ਐਸਬੀਆਈ ਕ੍ਰੈਡਿਟ ਕਾਰਡ ਨਾਲ ਪੈਟਰੋਲ-ਡੀਜ਼ਲ ‘ਤੇ ਹੁਣ ਤਕ 0.75% ਕੈਸ਼ਬੈਕ ਨਹੀਂ ਮਿਲੇਗਾ।

ਐਸਬੀਆਈ ਦਾ ਨਵਾਂ ਨਿਯਮ: ਇਸ ਨਿਯਮ ‘ਚ ਬੈਂਕ ਵੱਲੋਂ ਤੈਅ ਮਾਸਿਕ ਔਸਤ ਜਮ੍ਹਾਂ ਪੈਸੇ ਨਾ ਰੱਖਣ ‘ਤੇ ਲੱਗਣ ਵਾਲੇ ਜ਼ੁਰਮਾਨੇ ‘ਚ 80% ਤਕ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਮੈਟਰੋ ਸਿਟੀ ਗਾਹਕਾਂ ਨੂੰ ਐਸਬੀਆਈ 10 ਫਰੀ ਟ੍ਰਾਂਜੈਕਸ਼ਨ ਦੇਵੇਗਾ ਜਦਕਿ ਹੋਰਨਾਂ ਸ਼ਹਿਰਾਂ ‘ਚ 12 ਫਰੀ ਟ੍ਰਾਂਜੈਕਸ਼ਨ ਦਿੱਤੇ ਜਾਣਗੇ।

ਹੋਟਲ ‘ਤੇ ਜੀਐਸਟੀ ਘੱਟ: 7500 ਰੁਪਏ ਤਕ ਦੇ ਕਿਰਾਏ ਵਾਲੇ ਕਮਰੇ ‘ਤੇ ਜੀਐਸਟੀ 12%, ਇੱਕ ਹਜ਼ਾਰ ਰੁਪਏ ਤਕ ਦੇ ਕਮਰੇ ‘ਤੇ ਟੈਕਸ ਨਹੀਂ।



ਇਨ੍ਹਾਂ ਤੋਂ ਇਲਾਵਾ 13 ਸੀਟਰ ਪੈਟਰੋਲ-ਡੀਜ਼ਲ ਗੱਡੀਆਂ ‘ਤੇ ਸੈੱਸ ਘਟੇਗਾ, ਸਿੰਗਲ ਯੂਜ਼ ਪਲਾਸਟਿਲ ‘ਤੇ ਬੈਨ ਜਿਹੇ ਫੈਸਲੇ ਵੀ ਲਾਗੂ ਹੋਣਗੇ।