ਅੱਗ ਲੱਗਣ ਮਗਰੋਂ ਕਾਰ ਪਾਰਕਿੰਗ ਵਾਲੀ ਥਾਂ 'ਤੇ ਕਾਲੇ ਧੂੰਏਂ ਦੇ ਗੁਬਾਰ ਅਸਮਾਨ ਵੱਲ ਉੱਠਦੇ ਵਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਏਅਰੋ ਸ਼ੋਅ ਦੌਰਾਨ ਸੁੱਕੇ ਘਾਰ ਦੇ ਮੈਦਾਨ ਨੂੰ ਕਾਰ ਪਾਕਰਿੰਗ ਵਜੋਂ ਵਰਤਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਸੁੱਕੇ ਘਾਹ ਨੂੰ ਲੱਗੀ ਜਿਸ ਮਗਰੋਂ ਇਸ ਨੇ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਮਗਰੋਂ ਉੱਥੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ।
ਘਟਨਾ ਵਾਲੀ ਥਾਂ ਤੋਂ ਕਾਫੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਕਾਰਾਂ ਸੜ ਕੇ ਸੁਆਹ ਹੋ ਗਈਆਂ ਤੇ ਅੰਬਰੀਂ ਧੂੰਆਂ ਉੱਡਦਾ ਵਿਖਾਈ ਦੇ ਰਿਹਾ ਹੈ। ਘਟਨਾ ਤਕਰੀਬਨ ਢਾਈ- ਤਿੰਨ ਵਜੇ ਦੇ ਦਰਮਿਆਨ ਵਾਪਰੀ, ਉਦੋਂ ਅੱਗ ਬੁਝਾਊ ਦਸਤਿਆਂ ਨੇ ਦੱਸਿਆ ਸੀ ਕਿ ਇਸ ਅੱਗ ਦੌਰਾਨ 80 ਤੋਂ 100 ਕਾਰਾਂ ਸੜ ਕੇ ਸੁਆਹ ਹੋ ਗਈਆਂ। ਪਰ ਬਾਅਦ ਵਿੱਚ ਪਤਾ ਲੱਗਾ ਕਿ 300 ਕਾਰਾਂ ਸੜ ਗਈਆਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਏਅਰੋਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਦੌਰਾਨ ਦੋ ਜਹਾਜ਼ ਹਵਾ ਵਿੱਚ ਹੀ ਟਕਰਾਅ ਗਏ ਸਨ, ਜਿਸ ਮਗਰੋਂ ਇੱਕ ਪਾਇਲਟ ਦੀ ਮੌਤ ਵੀ ਹੋ ਗਈ ਸੀ।
ਦੇਖੋ ਵੀਡੀਓ-