ਚੰਡੀਗੜ੍ਹ: ਪੁਲਵਾਮਾ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ 'ਚ ਲਿਬਰੇਸ਼ਨ ਫਰੰਟ ਜਾਂ ਜੇ.ਕੇ.ਐੱਲ.ਐੱਫ ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਸ਼ੱਕਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਪਾਰਟੀ ਨੇ ਸ੍ਰੀਨਗਰ ਦੇ ਅਬੀ ਗੁਜਰ ਇਲਾਕੇ ਵਿੱਚ ਪਹੁੰਚ ਕਰ ਕੇ ਮਲਿਕ ਅਤੇ ਇੱਕ ਹੋਰ ਜੇਕੇਐਲਐੱਫ ਦੇ ਲੀਡਰ ਬਸ਼ੀਰ ਅਹਿਮਦ ਨੂੰ ਵੀ ਗ੍ਰਿਫਤਾਰ ਕੀਤਾ ਹੈ।


ਯਾਸੀਨ ਨੂੰ ਸ੍ਰੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਠੀਬਾਗ਼ ਲਿਜਾਇਆ ਗਿਆ। ਦੋਵਾਂ ਨੂੰ ਸ੍ਰੀਨਗਰ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ ਹੈ।

ਯਾਸੀਨ ਤੋਂ ਇਲਾਵਾ ਜਮਾਤ-ਏ-ਇਸਲਾਮੀ ਦੇ ਕਈ ਲੀਡਰਾਂ ਅਤੇ ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਹ ਦੂਜੀ ਵਾਰ ਯਾਸੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਵੱਖਵਾਦੀ ਲੀਡਰਾਂ ਤੋਂ ਸਕਿਉਰਕਟੀ ਸੇਵਾਵਾਂ ਵੀ ਵਾਪਸ ਲੈ ਲਈਆਂ ਹਨ।