ਬਟਾਲਾ: ਬਟਾਲਾ ਪੁਲਿਸ ਨੇ ਦਿੱਲੀ ਏਅਰਪਰਟ ਤੋਂ ਖ਼ਾਲਿਸਤਾਨੀ ਲਹਿਰਕ ਨਾਲ ਜੁੜੀ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ ਜੋ ਮਲੇਸ਼ੀਆ ਵਿੱਚ ਰਹਿੰਦੀ ਸੀ। ਮਹਿਲਾ 'ਤੇ ਪੰਜਾਬ ਵਿੱਚ ਰੈਫਰੈਂਡਮ 2020 ਦੇ ਨਾਂ 'ਤੇ ਸੋਸ਼ ਸਾਆਈਟ ਜ਼ਰੀਏ ਨੌਜਵਾਨਾਂ ਉਕਸਾਉਣ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਤਹਿਤ ਛੋਟੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਫੰਡ ਜਾਰੀ ਕਰਨ ਦੇ ਇਲਜ਼ਾਮ ਹਨ। ਕੱਲ੍ਹ ਦੇਰ ਸ਼ਾਮ ਉਸ ਨੂੰ ਬਟਾਲਾ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਮਹਿਲਾ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਬਟਾਲਾ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਸਾਲ ਪਹਿਲਾਂ 3 ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਸੀ, ਜਿਨ੍ਹਾਂ ਸ਼ਰਾਬ ਦੇ ਠੇਕੇ ਨੂੰ ਅੱਗ ਲਾਈ ਸੀ। ਉਨ੍ਹਾਂ ਕੋਲੋਂ ਪੁੱਛਗਿੱਛ ਤੋਂ ਪਤਾ ਲੱਗਾ ਸੀ ਕਿ ਉਹ ਰੈਫਰੈਂਡਮ 2020 ਨਾਲ ਸਬੰਧਿਤ ਸਨ। ਪੁਲਿਸ ਨੇ ਉਨ੍ਹਾਂ ਖ਼ਿਲਾਫ ਵੱਖ-ਵੱਖ ਮਾਮਲਿਆਂ ਤਹਿਤ ਕੇਸ ਦਰਜ ਕੀਤੇ ਸੀ।

ਉਸ ਮਾਮਲੇ ਵਿੱਚ ਸਾਹਮਣੇ ਆਇਆ ਸੀ ਕਿ ਰੈਫਰੈਂਡਮ 2020 ਦੇ ਨਾਂ 'ਤੇ ਉਨ੍ਹਾਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਸਾਈਟ ਜ਼ਰੀਏ ਉਕਸਾਉਣ ਤੇ ਉਨ੍ਹਾਂ ਨੂੰ ਫੰਡ ਦੇਣ ਵਾਲੀ ਖ਼ਾਲਿਸਤਾਨ ਲਹਿਰ ਨਾਲ ਸਬੰਧਿਤ ਮਹਿਲਾ ਮਲੇਸ਼ੀਆ ਦੀ ਮਹਿਲਾ ਕੁਲਵਿੰਦਰ ਕੌਰ ਖ਼ਿਲਾਫ਼ ਵੀ ਮਾਮਲਾ ਦਰਜ ਸੀ ਤੇ ਰੈਡ ਕਾਰਨਰ ਵੀ ਜਾਰੀ ਸੀ। ਹੁਣ ਬੀਤੇ ਦਿਨੀਂ ਮਹਿਲਾ ਮਲੇਸ਼ੀਆ ਤੋਂ ਵਾਪਸ ਆਉਂਦੀ ਹੋਈ ਦਿੱਲੀ ਪਹੁੰਚੀ ਤਾਂ ਉਸ ਨੂੰ ਉੱਥੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।