ਨਵੀਂ ਦਿੱਲੀ: ਕਸ਼ਮੀਰ ਮੌਦੇ ‘ਤੇ ਇੱਕ ਵਾਰ ਫੇਰ ਤੋਂ ਪਾਕਿਸਤਾਨ ਦੀ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਘਾਟੀ ਚੋਂ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ ਨੂੰ ਲੈ ਕੇ ਪਾਕਿ ਦੇ ਸ਼ਹਿ ‘ਤੇ ਚੀਨ ਨੇ ਸੁਰੱਖਿਆ ਕੌਂਸਲ ਨੂੰ ਗੈਰ-ਰਸਮੀ ਮੀਟਿੰਗ ਦਾ ਸੱਦਾ ਦਿੱਤਾ ਸੀ। ਜਿਸ ‘ਚ ਪਾਕਿ ਨੂੰ ਸਿਰਫ ਚੀਨ ਦਾ ਸਾਥ ਹੀ ਮਿਲੀਆ। ਰੂਸ ਨੇ ਵੀ ਭਾਰਤ ਨੂੰ ਸਮਰਥਨ ਦਿੱਤਾ ਹੈ।
ਚੀਨ ਦੇ ਕਹਿਣ ‘ਤੇ ਇਹ ਮੀਟਿੰਗ ਇੱਕ ਬੰਦ ਕਮਰੇ ‘ਚ ਹੋਈ ਅਤੇ 73 ਮਿੰਟ ਤਕ ਕਸ਼ਮੀਰ ਮੁੱਦੇ ‘ਤੇ ਚਰਚਾ ਹੋਈ। ਮੀਟਿੰਗ ‘ਚ ਰੂਸ ਦੇ ਸਤਾਈ ਪ੍ਰਤੀਨਿਧੀ ਦੇਮਿਸਤਰੀ ਨੇ ਕਿਹਾ ਕਿ ਇਸ ਮੁੱਦੇ ਨੂੰ ਸੁਲਝਾਉਣ ‘ਚ ਸੁਰੱਖਿਆ ਕੌਂਸਲ ਦੀ ਕੋਈ ਭੂਮਿਕਾ ਨਹੀ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਦੇ ਆਪਣੀ ਗੱਲਬਾਤ ਤੋਂ ਹੀ ਹੱਲ ਹੋ ਸਕਦਾ ਹੈ।
UNSC ‘ਚ ਭਾਰਤ ਨੇ ਪਾਕਿਸਤਾਨ ਨੂੰ ਸਾਫ਼ ਸ਼ਬਦਾਂ ਚ ਕਿਹਾ ਕਿ ਗੱਲਬਾਤ ਸ਼ੁਰੂ ਕਰਨ ਲਈ ਉਸ ਨੂੰ ਅੱਤਵਾਦ ਰੋਕਣਾ ਪਵੇਗਾ। ਇਸ ਬੈਠਕ ‘ਚ ਭਾਰਤ ਦੇ ਸਥਾਈ ਪ੍ਰਤੀਨਿਧ ਸਯਦ ਅਕਬਰੂਦੀਨ ਨੇ ਕਿਹਾ ਕਿ ਭਾਰਤ ਦਾ ਰੁਖ ਇਹੀ ਸੀ ਅਤੇ ਹੈ ਕਿ ਸੰਵਿਧਾਨ ਦੀ ਧਾਰਾ 370 ਸਬੰਧੀ ਮਾਮਲਾ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਸਲਾ ਹੈ ਅਤੇ ਇਸ ‘ਤੇ ਕਿਸੇ ਦੂਜੇ ਨੂੰ ਬੋਲਣ ਦਾ ਹੱਕ ਨਹੀ।
ਬਿਆਨ ਦੇਣ ਤੋਂ ਬਾਅਦ ਅਕਬਰੂਦੀਨ ਨੇ ਮੀਡੀਆ ਨਾਲ ਗੱਲ ਕੀਤੀ ਜਦਕਿ ਪਾਕਿਸਤਾਨ ਅਤੇ ਚੀਨ ਦੇ ਪ੍ਰਤੀਨਿਧੀ ਮੀਡੀਆ ਨਾਲ ਬਗੈਰ ਗੱਲ ਕੀਤੇ ਹੀ ਚਲੇ ਗਏ। ਅਕਬਰੂਦੀਨ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਕਿ ਕੁਝ ਲੋਕ ਕਸ਼ਮੀਰ ਦੀ ਸਥਿਤੀ ਨੂੰ ਖ਼ਰਾਬ ਦਰਸ਼ਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਅਸਲੀਅੱਤ ਤੋਂ ਬਹੁਤ ਦੂਰ ਹਨ। ਉਨ੍ਹਾਂ ਕਿਹਾ ਕਿ “ਗੱਲਬਾਤ ਸ਼ੁਰੂ ਕਰਨ ਲਈ ਅੱਤਵਾਦ ਰੋਕੋ”।
ਉਨ੍ਹਾਂ ਨੇ ਕਿਹਾ, “ਭਾਰਤ ਸਰਕਾਰ ਦੇ ਹਾਲ ਹੀ ਦੇ ਫੈਸਲੇ ਅਤੇ ਸਾਡੇ ਕਾਨੂੰਨੀ ਕੰਮਾਂ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸਾਡੇ ਲੋਕਾਂ ਲਈ ਪ੍ਰਸਾਸ਼ਨ ਲਈ ਉਤਸ਼ਾਹਿਤ ਕੀਤਾ ਜਾਵੇ, ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਇਆ ਜਾ ਸਕੇ”। ਅਕਬਰੂਦੀਨ ਨੇ ਇੱਕ ਘੰਟੇ ਤੋਂ ਜ਼ਿਆਦਾ ਚਲੀ ਸਰੁੱਖਿਆ ਕੌਂਸਲ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ, “ਅਸੀਂ ਖੁਸ਼ ਹਾਂ ਕਿ ਸੁਰੱਖਿਆ ਕੌਂਸਲ ਨੇ ਬੰਦ ਕਮਰੇ ‘ਚ ਹੋਈ ਚਰਚਾ ‘ਚ ਇਨ੍ਹਾਂ ਕੋਸ਼ਿਸ਼ਾਂ ਨੂੰ ਸਹਿਰਾਇਆ ਗਿਆ”।
ਅਕਬਰੂਦੀਨ ਨੇ ਕਿਹਾ, “ਖਾਸ ਚਿੰਤਾ ਇਹ ਹੈ ਕਿ ਇੱਕ ਦੇਸ਼ ਅਤੇ ਉਸਦੇ ਨੇਤਾ ਭਾਰਤ ‘ਚ ਹਿੰਸਾ ਨੂੰ ਵਧਾਦਾ ਦੇ ਰਹੇ ਹਨ ਅਤੇ ਜਿਹਾਦ ਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹਨ”। ਉਨ੍ਹਾਂ ਨੇ ਕਿਹਾ ਕਿ ਭਾਰਤ, ਕਸ਼ਮੀਰ ਚੋਂ ਹੌਲੀ-ਹੌਲੀ ਸਾਰੀ ਪਾਬੰਦੀਆਂ ਹੱਟਾ ਰਿਹਾ ਹੈ।
Election Results 2024
(Source: ECI/ABP News/ABP Majha)
UNSC ਮੀਟਿੰਗ ‘ਚ ਪਾਕਿ ਨੂੰ ਮਿਲੀਆ ਸਿਰਫ ਚੀਨ ਦਾ ਸਾਥ, ਗੱਲਬਾਤ ਲਈ ਪਹਿਲਾਂ ਪਾਕਿਸਤਾਨ ਅੱਤਵਾਦ ਨੂੰ ਰੋਕੇ-ਭਾਰਤ
ਏਬੀਪੀ ਸਾਂਝਾ
Updated at:
17 Aug 2019 11:51 AM (IST)
ਕਸ਼ਮੀਰ ਮੌਦੇ ‘ਤੇ ਇੱਕ ਵਾਰ ਫੇਰ ਤੋਂ ਪਾਕਿਸਤਾਨ ਦੀ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਘਾਟੀ ਚੋਂ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ ਨੂੰ ਲੈ ਕੇ ਪਾਕਿ ਦੇ ਸ਼ਹਿ ‘ਤੇ ਚੀਨ ਨੇ ਸੁਰੱਖਿਆ ਕੌਂਸਲ ਨੂੰ ਗੈਰ-ਰਸਮੀ ਮੀਟਿੰਗ ਦਾ ਸੱਦਾ ਦਿੱਤਾ ਸੀ। ਜਿਸ ‘ਚ ਪਾਕਿ ਨੂੰ ਸਿਰਫ ਚੀਨ ਦਾ ਸਾਥ ਹੀ ਮਿਲੀਆ। ਰੂਸ ਨੇ ਵੀ ਭਾਰਤ ਨੂੰ ਸਮਰਥਨ ਦਿੱਤਾ ਹੈ।
- - - - - - - - - Advertisement - - - - - - - - -