ਨਵੀਂ ਦਿੱਲੀ: ਭੁਪਾਲ ਦੀ ਨਵੀਂ ਚੁਣੀ ਗਈ ਸਾਂਸਦ ਪ੍ਰੱਗਿਆ ਠਾਕੁਰ ਨੂੰ 2008 ਦੇ ਮਾਲੇਗਾਂਵ ਬੰਬ ਧਮਾਕੇ ਦੇ ਮਾਮਲੇ ਵਿੱਚ ਸੋਮਵਾਰ ਨੂੰ ਇੱਥੋਂ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣੋਂ ਛੋਟ ਨਹੀਂ ਮਿਲੀ। ਇਸ ਮਾਮਲੇ ਵਿੱਚ ਪ੍ਰੱਗਿਆ ਨੂੰ ਮੁਲਜ਼ਮ ਬਣਾਇਆ ਗਿਆ ਹੈ। ਕੌਮੀ ਜਾਂਚ ਏਜੰਸੀ ਦੇ ਵਿਸ਼ੇਸ਼ ਜੱਜ ਵੀਐਸ ਪਡਾਲਕਰ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਲਈ ਦਿੱਤੇ ਸਾਧਵੀ ਪ੍ਰੱਗਿਆ ਦੀ ਅਰਜ਼ੀ ਠੁਕਰਾ ਦਿੱਤੀ।
ਆਪਣੀ ਅਰਜ਼ੀ ਵਿੱਚ ਪ੍ਰੱਗਿਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੰਸਦ ਨਾਲ ਸਬੰਧਿਤ ਕੰਮ ਕਰਨੇ ਹੁੰਦੇ ਹਨ ਪਰ ਜੱਜ ਪਡਾਲਕਰ ਨੇ ਕਿਹਾ ਕਿ ਮਾਮਲੇ ਵਿੱਚ ਫਿਲਹਾਲ ਜੋ ਸਥਿਤੀ ਹੈ, ਉਸ ਵਿੱਚ ਪ੍ਰੱਗਿਆ ਦਾ ਮੌਜੂਦ ਹੋਣਾ ਜ਼ਰੂਰੀ ਹੈ। ਮਾਲੇਗਾਂਵ ਮਾਮਲੇ ਵਿੱਚ 7 ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਕਰ ਰਹੀ ਅਦਾਲਤ ਨੇ ਇਸ ਸਾਲ ਮਈ ਵਿੱਚ ਸਾਰਿਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਅਦਾਲਤ ਨੇ ਕਿਹਾ ਸੀ ਕਿ ਠੋਸ ਕਾਰਨ ਦੱਸੇ ਜਾਣ 'ਤੇ ਹੀ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਜਾਏਗੀ। ਦੱਸ ਦੇਈਏ ਦੋ ਹਫ਼ਤੇ ਪਹਿਲਾਂ ਅਦਾਲਤ ਨੇ ਪ੍ਰੱਗਿਆ ਤੇ ਦੋ ਹੋਰ ਮੁਲਜ਼ਮਾਂ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਤੇ ਸੁਧਾਕਰ ਚਤੁਰਵੇਦੀ ਨੂੰ ਇੱਕ ਹਫ਼ਤੇ ਲਈ ਪੇਸ਼ ਹੋਣ ਤੋਂ ਛੋਟ ਦਿੱਤੀ ਸੀ।
ਸਾਂਸਦ ਬਣਨ ਮਗਰੋਂ ਵੀ ਨਹੀਂ ਸਾਧਵੀ ਪ੍ਰੱਗਿਆ ਨੂੰ ਰਾਹਤ, ਹਰ ਹਫ਼ਤੇ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
ਏਬੀਪੀ ਸਾਂਝਾ
Updated at:
03 Jun 2019 06:51 PM (IST)
ਭੁਪਾਲ ਦੀ ਨਵੀਂ ਚੁਣੀ ਗਈ ਸਾਂਸਦ ਪ੍ਰੱਗਿਆ ਠਾਕੁਰ ਨੂੰ 2008 ਦੇ ਮਾਲੇਗਾਂਵ ਬੰਬ ਧਮਾਕੇ ਦੇ ਮਾਮਲੇ ਵਿੱਚ ਸੋਮਵਾਰ ਨੂੰ ਇੱਥੋਂ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣੋਂ ਛੋਟ ਨਹੀਂ ਮਿਲੀ। ਇਸ ਮਾਮਲੇ ਵਿੱਚ ਪ੍ਰੱਗਿਆ ਨੂੰ ਮੁਲਜ਼ਮ ਬਣਾਇਆ ਗਿਆ ਹੈ।
- - - - - - - - - Advertisement - - - - - - - - -