ਨਵੀਂ ਦਿੱਲੀ: ਦੁਨੀਆ ‘ਚ ਆਈਫੋਨ ਨੂੰ ਪਸੰਦ ਕਰਨ ਵਾਲੇ ਕਈ ਲੋਕ ਹਨ। ਇਸ ਫੋਨ ਨੂੰ ਖਰੀਦਣ ਦੀ ਚਾਹਤ ਹਰ ਕਿਸੇ ਦੇ ਦਿਲ ‘ਚ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਆਈਫੋਨ ਦੀ ਕੀਮਤ ਦੇ ਮਾਮਲੇ ‘ਚ ਭਾਰਤ ਦੁਨੀਆ ਦਾ ਚੌਥਾ ਮਹਿੰਗਾ ਦੇਸ਼ ਹੈ। ਡੱਚ ਬੈਂਕ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜਿਸ ਮੁਤਾਬਕ ਭਾਰਤ ‘ਚ ਆਈਫੋਨ ਐਕਸਐਸ ਦੀ ਕੀਮਤ 1,13,000 ਰੁਪਏ ਹੈ ਜੋ ਬ੍ਰਾਜ਼ੀਲ, ਤੁਰਕੀ ਤੇ ਅਰਜਨਟੀਨਾ ਤੋਂ ਹੀ ਸਸਤਾ ਹੈ।



ਡੱਚ ਬੈਂਕ ਨੇ ‘ਮੈਪਿੰਗ ਦ ਵਰਲਡ ਪ੍ਰਾਈਜ਼ 2019 ਰਿਪੋਰਟ ‘ਚ ਲਿਖਿਆ ਕਿ ਬ੍ਰਾਜ਼ੀਲ, ਤੁਰਕੀ, ਅਰਜਨਟੀਨਾ, ਭਾਰਤ ਜਾਂ ਗ੍ਰੀਸ ‘ਚ ਛੁੱਟੀਆਂ ਮਨਾਉਂਦੇ ਸਮੇਂ ਆਪਣਾ ਫੋਨ ਨਾ ਗੁੰਮ ਹੋਣ ਦਿਓ ਕਿਉਂਕਿ ਇੱਥੇ ਆਈਫੋਨ ਦੀ ਕੀਮਤ ਅਮਰੀਕਾ ਤੋਂ 25 ਤੋਂ 65 ਫੀਸਦ ਤਕ ਜ਼ਿਆਦਾ ਹੈ। ਉਧਰ ਬੰਗਲਾਦੇਸ਼ ‘ਚ ਆਈਫੋਨ ਦੀ ਕੀਮਤਾਂ ਭਾਰਤ ਤੋਂ ਕੀਤੇ ਘੱਟ ਹਨ। ਭਾਰਤ ‘ਚ ਆਈਫੋਨ ਐਕਸਐਸ ਦੀ ਕੀਮਤ 99,900 ਰੁਪਏ ਤੋਂ ਸ਼ੁਰੂ ਹੈ ਜਿਸ ਦੀ ਸਟੋਰੇਜ 64ਜੀਬੀ ਹੈ।