ਨਵੀਂ ਦਿੱਲੀ: ਸ਼ਾਰਦਾ ਘੁਟਾਲੇ ‘ਚ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੀ ਭੂਮਿਕਾ ਦੀ ਜਾਂਚ ਲਈ ਸੀਬੀਆਈ ਦੀ ਟੀਮ ਤੇ ਪੁਲਿਸ ‘ਚ ਹੋਏ ਟਕਰਾਅ ਦੇ ਮਾਮਲੇ ‘ਤੇ ਮਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੀਬੀਆਈ ਨੇ ਬੰਗਾਲ ਦੇ ਚੀਫ ਸੈਕਰੇਟਰੀ, ਡੀਜੀਪੀ ਤੇ ਕੋਲਕਾਤਾ ਪੁਲਿਸ ਕਮਿਸ਼ਨਰ ਖਿਲਾਫ ਪਟੀਸ਼ਨ ‘ਚ ਕਿਹਾ ਕਿ ਅਧਿਕਰਾੀਆਂ ਨੇ ਜਾਣਬੁਝ ਕੇ ਉੱਚ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ।

ਉਧਰ, ਐਤਵਾਰ ਰਾਤ ਧਰਨੇ ‘ਤੇ ਬੈਠੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਜਾਨ ਦੇਣ ਲਈ ਤਿਆਰ ਹਾਂ ਪਰ ਸਮਝੌਤਾ ਨਹੀਂ ਕਰਾਂਗੀ। ਮਮਤਾ ਨੇ ਕਿਹਾ, “ਜਦੋਂ ਕੇਂਦਰ ਨੇ ਤ੍ਰਿਣਮੁਲ ਕਾਂਗਰਸ ਦੇ ਨੇਤਾਵਾਂ ਨੂੰ ਹੱਥ ਲਾਇਆ ਸੀ ਤਾਂ ਮੈਂ ਸੜਕ ‘ਤੇ ਨਹੀਂ ਆਈ। ਮੈਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਕੇਂਦਰ ਨੇ ਇੱਕ ਸੀਨੀਅਰ ਅਧਿਕਾਰੀ ਦਾ ਅਪਮਾਨ ਕੀਤਾ ਹੈ।”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਚੰਦਰਬਾਬੂ ਨਾਇਡੂ, ਉਮਰ ਅਬਦੁੱਲਾ, ਰਾਜ ਠਾਕਰੇ ਸਮੇਤ 16 ਸੂਬਿਆਂ ਦੇ 21 ਦਲਾਂ ਦੇ ਨੇਤਾਵਾਂ ਨੇ ਮਮਤਾ ਦਾ ਸਾਥ ਦਿੱਤਾ ਹੈ ਤੇ ਕਾਂਗਰਸ ਪ੍ਰਧਾਨ ਮਮਤਾ ਬਨਰਜੀ ਨਾਲ ਫੌਨ ‘ਤੇ ਗੱਲ ਕੀਤੀ ਹੈ।