ਨਵੀਂ ਦਿੱਲੀ: ਪੱਬਜੀ ਦੀ ਦੀਵਾਨਗੀ ਲੋਕਾਂ ‘ਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਹ ਇੱਕ ਅਜਿਹੀ ਗੇਮ ਹੈ ਜਿਸ ਦੀ ਆਦਤ ਹਰ ਕਿਸੇ ਨੂੰ ਲੱਗ ਰਹੀ ਹੈ ਤੇ ਇਸ ਤੋਂ ਪਿੱਛਾ ਛੁਡਾੳਣਾ ਥੋੜ੍ਹਾ ਔਖਾ ਹੈ। ਜਿੱਥੇ ਗੇਮ ਦੀ ਆਦਤ ਬੱਚਿਆਂ ‘ਚ ਫੈਲ ਰਹੀ ਹੈ, ਉੱਥੇ ਹੀ ਕੁਝ ਮਹੀਨੇ ਪਹਿਲਾਂ ਇੱਕ ਬੱਚਾ ਗੇਮ ਦੇ ਚੱਕਰ ‘ਚ ਖੁਦਕੁਸ਼ੀ ਕਰ ਚੁੱਕਿਆ ਹੈ।

ਹੁਣ ਇੱਕ ਵਾਰ ਫੇਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁੰਬਈ ਦੇ ਇੱਕ ਪਰਿਵਾਰ ਨੇ ਆਪਣੇ 18 ਸਾਲਾ ਬੇਟੇ ਨੂੰ ਪੱਬਜੀ ਖੇਡਣ ਲਈ 37,000 ਰੁਪਏ ਦਾ ਫੋਨ ਨਾ ਲੈ ਕੇ ਦਿੱਤਾ ਤਾਂ ਉਸ ਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ।



ਇਹ ਮਾਮਲਾ ਮੁੰਬਈ ਦੇ ਕੁਰਲਾ ਇਲਾਕੇ ਦੇ ਨਹਿਰੂ ਨਗਰ ਦਾ ਹੈ ਜਿੱਥੇ 18 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਘਰਦਿਆਂ ਤੋਂ ਪੱਬਜੀ ਗੇਮ ਖੇਡਣ ਲਈ 37 ਹਜ਼ਾਰ ਦੇ ਫੋਨ ਦੀ ਮੰਗ ਕੀਤੀ। ਘਰ ਦੇ ਸਿਰਫ 20 ਹਜ਼ਾਰ ਰੁਪਏ ਹੀ ਦੇਣ ਨੂੰ ਰਾਜੀ ਹੋਏ ਜਿਸ ਤੋਂ ਬਾਅਦ ਨੌਜਵਾਨ ਨੇ ਖੁਦਕੁਸ਼ੀ ਕਰ ਲਈ।

ਹਾਲ ਹੀ ‘ਚ ਇੱਕ 11 ਸਾਲਾ ਬੱਚਾ ਪੱਬਜੀ ‘ਤੇ ਦੇਸ਼ ਭਰ ‘ਚ ਬੈਨ ਲਾਉਣ ਦੀ ਅਪੀਲ ਬੰਬੇ ਹਾਈਕੋਰਟ ‘ਚ ਕਰ ਚੁੱਕਿਆ ਹੈ।