ਮੋਦਿਨੀਪੁਰ: ਅੱਜ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਦਰਮਿਆਨ ਪੱਛਮੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਬੈਨਰਜੀ ਨੇ ਕਿਸਾਨਾਂ ਨੇ ਭਾਰਤ ਬੰਦ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸਾਡੀ ਸਰਕਾਰ ਅੱਜ ਹੋਣ ਵਾਲੇ ਭਾਰਤ ਬੰਦ ਦਾ ਸਮਰਥਨ ਨਹੀਂ ਕਰਦੀ ਪਰ ਸਰਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਰਹੇਗੀ।


ਖੇਤੀ ਕਾਨੂੰਨਾਂ ਨੂੰ ਵਾਪਸ ਲਓ ਜਾਂ ਸੱਤਾ ਛੱਡੇ ਬੀਜੇਪੀ ਸਰਕਾਰ-ਮਮਤਾ

ਮੁੱਖ ਮੰਤਰੀ ਮਮਤਾ ਨੇ ਪੱਛਮੀ ਮੋਦਿਨੀਪੁਰ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਜਨਵਿਰੋਧੀ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਜਾਂ ਉਸ ਨੂੰ ਸੱਤਾ ਤੋਂ ਹਟ ਜਾਣਾ ਚਾਹੀਦਾ ਹੈ। ਕਿਸਾਨਾਂ ਦੇ ਅਧਿਕਾਰਾਂ ਦਾ ਬਲੀਦਾਨ ਕਰਨ ਤੋਂ ਬਾਅਦ ਉਸ ਨੂੰ ਸੱਤਾ 'ਚ ਨਹੀਂ ਬਣੇ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਮੈਂ ਬੀਜੇਪੀ ਦੇ ਕੁਸ਼ਾਸਨ ਨੂੰ ਸਹਿਣ ਕਰਨ ਜਾਂ ਚੁੱਪ ਰਹਿਣ ਦੀ ਬਜਾਇ ਜੇਲ੍ਹ 'ਚ ਰਹੂੰਗੀ।

ਬੀਜੇਪੀ ਬਾਹਰੀ ਲੋਕਾਂ ਦੀ ਪਾਰਟੀ-ਮਮਤਾ

ਮਮਤਾ ਨੇ ਬੀਜੇਪੀ ਨੂੰ ਬਾਹਰੀ ਲੋਕਾਂ ਦੀ ਪਾਰਟੀ ਦੱਸਦਿਆਂ ਕਿਹਾ ਕਿ ਉਹ ਕਦੇ ਵੀ ਭਗਵਾਂ ਦਲ ਨੂੰ ਬੰਗਾਲ ਤੇ ਕੰਟਰੋਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਕਦਮ ਦਾ ਵਿਰੋਧ ਕਰਨ ਚਾਹੀਦਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ ਤੀਜੀ ਬਾਰ ਸੱਤਾ 'ਚ ਆਉਣ 'ਤੇ ਅਗਲੇ ਸਾਲ ਜੂਨ ਤੋਂ ਬਾਅਦ ਵੀ ਮੁਫਤ ਰਾਸ਼ਨ ਦੀ ਵੰਡ ਕਰਦੀ ਰਹੇਗੀ। ਸੂਬੇ 'ਚ ਅਗਲੇ ਸਾਲ ਅਪ੍ਰੈਲ-ਮਈ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Bharat Bandh: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ