ਕੋਲਕਾਤਾ: ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਦੇ ਬਾਅਦ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵਲੋਂ ਨਿਯੁਕਤ ਅਧਿਕਾਰੀਆਂ ਦਾ ਤਬਾਦਲਾ ਸ਼ੁਰੂ ਕਰ ਦਿੱਤਾ ਹੈ। ਹੁੱਧਵਾਰ ਨੂੰ ਮਮਤਾ ਬੈਨਰਜੀ ਸਹੁੰ ਚੁੱਕਣ ਤੋਂ ਬਾਅਦ ਨਬਾੱਨ ਪਹੁੰਚੀ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸਦੇ ਨਾਲ ਹੀ ਸਪੱਸ਼ਟ ਕੀਤਾ ਕਿ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਜਿਨ੍ਹਾਂ ਖੇਤਰਾਂ ਵਿੱਚ ਭਾਜਪਾ ਜਿੱਤੀ ਹੈ, ਉੱਥੇ ਵਧੇਰੇ ਗੜਬੜ ਹੋ ਰਹੀ ਹੈ। ਮਮਤਾ ਬੈਨਰਜੀ ਨੇ ਜਾਵੇਦ ਸ਼ਮੀਮ ਨੂੰ ਏਡੀਜੀ ਲਾਅ ਐਂਡ ਆਰਡਰ ਦੇ ਅਹੁਦੇ 'ਤੇ ਬਹਾਲ ਕੀਤਾ, ਜਦਕਿ ਈਸੀ ਵਲੋਂ ਨਿਯੁਕਤ ਏਡੀਜੀ ਲਾਅ ਐਂਡ ਆਰਡਰ ਜਗਮੋਹਨ ਨੂੰ ਸਿਵਲ ਡਿਫੈਂਸ ਵਿਚ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਨਿਯੁਕਤ ਡੀਜੀਪੀ ਨਿਰਜਨਾਰਾਣ ਪਾਂਡੇ ਨੂੰ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਿੱਚ ਨਿਯੁਕਤ ਕੀਤਾ ਗਿਆ, ਜਦੋਂਕਿ ਬੀਰੇਂਦਰ ਨੂੰ ਮੁੜ ਸੂਬੇ ਦਾ ਨਵਾਂ ਡੀਜੀ ਬਣਾਇਆ ਗਿਆ ਹੈ।
ਸੀਐਮ ਮਮਤਾ ਬੈਨਰਜੀ ਨੇ ਕਿਹਾ, "ਅਜਿਹੀ ਕਿਸੇ ਵੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਥਾਂਵਾਂ 'ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ, ਉੱਥੇ ਵਧੇਰੇ ਗੜਬੜੀਆਂ ਹੋ ਰਹੀਆਂ ਹਨ। ਭਾਜਪਾ ਪੁਰਾਣੀਆਂ ਵੀਡਿਓਜ਼ ਰਾਹੀਂ ਜਾਅਲੀ ਘਟਨਾਵਾਂ ਬਾਰੇ ਜਾਣਕਾਰੀ ਫੈਲਾ ਰਹੀ ਹੈ। ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਨੂੰ ਰੋਕਣ ਦੀ ਅਪੀਲ ਕਰਦੀ ਹਾਂ। ਤੁਸੀਂ ਸਭ ਨੇ ਚੋਣਾਂ ਦੌਰਾਨ ਬਹੁਤ ਕੁਝ ਕੀਤਾ ਹੈ। ਬੰਗਾਲ ਏਕਤਾ ਦਾ ਸਥਾਨ ਹੈ।”
ਦੱਸ ਦੇਈਏ ਕਿ ਚੋਣ ਨਤੀਜਿਆਂ ਤੋਂ ਬਾਅਦ ਬੰਗਾਲ ਵਿੱਚ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਹੋ ਰਹੀਆਂ ਹਨ। ਬੀਜੇਪੀ ਨੇ ਦੋਸ਼ ਲਾਇਆ ਕਿ 48 ਘੰਟਿਆਂ ਵਿੱਚ ਬੰਗਾਲ ਵਿੱਚ 20 ਭਾਜਪਾ ਵਰਕਰ ਮਾਰੇ ਗਏ ਹਨ। ਉਧਰ ਬੀਜੇਪੀ ਵਰਕਰਾਂ ਵਲੋਂ ਇਨ੍ਹਾਂ ਘਟਨਾਵਾਂ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਡੀਜੀਪੀ ਦਿਨਕਰ ਗੁਪਤਾ ਨੇ ਫਗਵਾੜਾ ਦੇ ਐਸਐਚਓ ਨੂੰ ਕੀਤਾ ਸਸਪੈੰਡ, ਵਾਈਰਲ ਹੋਈ ਵੀਡੀਓ ਮਗਰੋਂ ਲਿਆ ਫੈਸਲਾ, ਜਾਣੋ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin