ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਪੰਜਾਬੀ ਬਾਗ਼ ਵਿਚ ਇੱਕ 27 ਸਾਲਾ ਵਿਅਕਤੀ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਦੀ ਕਾਲਾ ਬਜ਼ਾਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।


ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਪੱਛਮੀ ਵਿਹਾਰ ਦੇ ਰਹਿਣ ਵਾਲੇ ਲਵੀ ਨਰੂਲਾ ਨੇ ਆਪਣੇ ਇੱਕ ਸਾਥੀ ਰਾਹੁਲ ਕੋਲੋਂ ਦਵਾਈਆਂ ਅਤੇ ਟੀਕੇ ਖਰੀਦੇ ਸੀ ਅਤੇ ਬਾਅਦ ਵਿਚ ਤਿੰਨ ਲੱਖ ਰੁਪਏ ਵਿਚ ਇੱਕ ਟੀਕਾ ਵੇਚਿਆ ਸੀ।


ਡਿਪਟੀ ਕਮਿਸ਼ਨਰ ਪੁਲਿਸ (ਵੈਸਟ) ਉਰਵੀਜਾ ਗੋਇਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਇੱਕ ਟੀਮ ਬਣਾਈ ਗਈ ਸੀ ਅਤੇ 8 ਮਈ ਨੂੰ ਛਾਪਾ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਨਰੂਲਾ ਨੂੰ ਫੜ ਲਿਆ ਗਿਆ।


ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁਲਜ਼ਮ ਕੋਲੋਂ ਦੋ ਐਕਟਮੇਰਾ 400 ਮਿਲੀਗ੍ਰਾਮ / 20 ਮਿਲੀ ਟੋਸੀਲੀਜ਼ੁਮੈਬ 400 ਮਿਲੀਗ੍ਰਾਮ / 200 ਮਿਲੀ, ਟੀਕੇ ਲਈ 10 ਲਿਪੋਸਮਲ ਐਮਫੋਟਰਸਿਨ-ਬੀ 50 ਮਿਲੀਗ੍ਰਾਮ, 14 ਮੈਫੇਂਟਮਿਰਨ ਸਲਫੇਟ ਇੰਜੈਕਸ਼ਨ ਆਈਪੀ ਟਰਮ 30 ਮਿਲੀਗ੍ਰਾਮ / ਮਿਲੀ ਅਤੇ 3,04,500 ਰੁਪਏ ਨਕਦ ਬਰਾਮਦ ਕੀੇ ਗਏ ਹਨ।


ਗੋਇਲ ਨੇ ਅੱਗੇ ਕਿਹਾ, "ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਇਹ ਦਵਾਈਆਂ ਆਪਣੇ ਇੱਕ ਸਾਥੀ ਰਾਹੁਲ ਤੋਂ ਖਰੀਦਦਾ ਸੀ ਅਤੇ ਇੱਕ ਟੀਕਾ ਤਿੰਨ ਲੱਖ ਰੁਪਏ ਵਿਚ ਵੇਚਦਾ ਸੀ, ਕਿਉਂਕਿ ਉਸ ਦੀ ਬਹੁਤ ਜ਼ਿਆਦਾ ਮੰਗ ਹੈ।"


ਅਧਿਕਾਰੀ ਨੇ ਕਿਹਾ ਕਿ ਉਸ ਦਾ ਦਵਾਈਆਂ ਦਾ ਕੰਮ ਹੈ। ਪੁਲਿਸ ਨੇ ਦੱਸਿਆ ਕਿ ਨਰੂਲਾ ਖਿਲਾਫ ਆਈਪੀਸੀ ਅਤੇ ਮਹਾਂਮਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਸਹਿ ਮੁਲਜ਼ਮ ਰਾਹੁਲ ਦੀ ਭਾਲ ਜਾਰੀ ਹੈ।


ਇਹ ਵੀ ਪੜ੍ਹੋ: Covid19 Update: ਦੁਨੀਆ ਦੇ ਇਸ ਦੇਸ਼ ਨੇ ਲਗਾਈ ਸਭ ਤੋਂ ਵੱਧ ਕੋਰੋਨਾ ਵੈਕਸੀਨ, ਫਿਰ ਵੀ ਦੁਗਣੇ ਆ ਰਹੇ ਕੋਰੋਨਾ ਮਾਮਲੇ ਕਰ ਰਹੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904