Covid-19 Vaccination: 1 ਮਈ ਤੋਂ ਨਵੇਂ ਨਿਯਮਾਂ ਨਾਲ ਸ਼ੁਰੂ ਹੋਏ ਟੀਕਾਕਰਨ ਅਭਿਆਨ ਤੋਂ ਬਾਅਦ ਸਾਰੇ ਜ਼ਿਲ੍ਹਿਆਂ 'ਚ ਕਰੀਬ ਦੌ ਤਿਹਾਈ ਨੇ ਟੀਕਾਕਰਨ 'ਚ ਚਿੰਤਾਜਨਕ ਕਮੀ ਦਰਜ ਕੀਤੀ ਹੈ। ਇਕ ਅਖਬਾਰ ਨੂੰ ਮਿਲੇ ਜ਼ਿਲ੍ਹਾ ਵਾਰ ਅੰਕੜਿਆਂ ਦੇ ਹਵਾਲੇ ਨਾਲ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਜ਼ਿਲ੍ਹਿਆਂ 'ਚ 20 ਦੀ ਦਰ ਤੋਂ ਜ਼ਿਆਦਾ ਪੌਜ਼ਿਟੀਵਿਟੀ ਦਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਨਾ ਸਿਰਫ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੀ ਕਾਰਜਪ੍ਰਣਾਲੀ 'ਤੇ ਸ਼ੱਕ ਪੈਦਾ ਹੁੰਦਾ ਹੈ ਬਲਕਿ ਵੈਕਸੀਨ ਦੀ ਸਮਾਨਤਾ 'ਤੇ ਵੀ ਸਵਾਲ ਖੜੇ ਹੁੰਦੇ ਹਨ।


2 ਮਈ ਤੇ 8 ਮਈ ਦੇ ਵਿਚ 306 ਜ਼ਿਲ੍ਹੇ 20 ਫੀਸਦ ਤੋਂ ਜ਼ਿਆਦਾ ਪੌਜ਼ਿਟੀਵਿਟੀ ਦਰ ਦਰਜ ਕਰ ਰਹੇ ਸਨ। ਇਨ੍ਹਾਂ ਜ਼ਿਲ੍ਹਿਆਂ ਲਈ ਕੇਂਦਰ ਦੀ ਰਣਨੀਤੀ ਬ੍ਰਿਟਿਸ਼ ਮਾਡਲ ਨਾਲ ਮਿਲਦੀ ਜੁਲਦੀ ਸੀ। ਯਾਨੀ ਸਖਤ ਰੋਕਥਾਮ ਉਪਾਅ ਨੂੰ ਲਾਗੂ ਕਰਨਾ ਤੇ ਟ੍ਰਾਂਸਮਿਸ਼ਨ ਦਾ ਚੱਕਰ ਤੋੜਨ ਲਈ ਟੀਕਾਕਰਨ ਦਾ ਵਿਸਤਾਰ ਕਰਨਾ।


ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਨ੍ਹਾਂ 306 ਜ਼ਿਲ੍ਹਿਆਂ ਦੇ 67 ਫੀਸਦ ਟੀਕਾਕਰਨ 'ਚ ਗਿਰਾਵਟ ਦਰਜ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਜ਼ਿਲ੍ਹਿਆਂ 'ਚ ਸਖ਼ਤ ਕੰਟਰੋਲ ਲਾਗੂ ਕੀਤੇ ਜਾ ਰਹੇ ਹਨ। ਪਰ ਕਮਜ਼ੋਰ ਆਬਾਦੀ ਦੇ ਵਿਚ ਮੌਤ ਦਰ ਘੱਟ ਕਰਨ ਤੇ ਟ੍ਰਾਂਸਮਿਸ਼ਨ ਦੀ ਚੇਨ ਨੂੰ ਤੋੜਨ ਲਈ ਟੀਕਾਕਰਨ ਪੂਰਾ ਨਹੀਂ ਕੀਤਾ ਜਾ ਰਿਹਾ। ਸੰਖੇਪ 'ਚ ਕਿਹਾ ਜਾਵੇ ਤਾਂ ਨਵੇਂ ਮਾਮਲਿਆਂ 'ਤੇ ਰੋਕ ਨਹੀਂ ਲਾਈ ਜਾ ਰਹੀ। ਟੀਕਾਕਰਨ 'ਚ ਸਪਸ਼ਟ ਰੂਪ ਨਾਲ ਗਿਰਾਵਟ 24 ਤੋਂ 30 ਅਪ੍ਰੈਲ ਦੇ ਮੁਕਾਬਲੇ 1 ਮਈ ਤੇ 7 ਮਈ ਨੂੰ ਦਰਜ ਕੀਤੀ ਗਈ।


ਇਕ ਮਈ ਤੋਂ ਸਿਰਫ 50 ਫੀਸਦ ਡੋਜ਼ ਕੇਂਦਰ ਸਰਕਾਰ ਵੱਲੋਂ ਸਿੱਧਾ ਸੂਬਿਆਂ ਨੂੰ ਦਿੱਤੇ ਜਾਂਦੇ ਹਨ। ਜਦਕਿ ਬਚੇ 50 ਫੀਸਦ ਦੀ ਖਰੀਦਦਾਰੀ ਸਿੱਧਾ ਖੁੱਲ੍ਹੇ ਬਜ਼ਾਰ ਤੋਂ ਹੁੰਦੀ ਹੈ। ਇਨ੍ਹਾਂ 306 ਜ਼ਿਆਦਾ ਪੌਜ਼ਿਟੀਵਿਟੀ ਵਾਲੇ ਜ਼ਿਲ੍ਹਿਆਂ 'ਚ 24-30 ਅਪ੍ਰੇਲ ਦੇ ਵਿਚ 77.23 ਡੋਜ਼ ਲਵਾਏ ਗਏ। ਪਰ ਇਹ ਅੰਕੜਾ 1-7 ਮਈ ਦੇ ਵਿਚ 21.64 ਫੀਸਦ ਡਿੱਗ ਕੇ 60.51 ਲੱਖ ਹੋ ਗਿਆ। 66 ਫੀਸਦ ਜ਼ਿਲ੍ਹਿਆਂ 'ਚ ਟੀਕਾਕਾਰਨ 'ਚ ਗਿਰਾਵਟ ਉਸ ਸਮੇਂ ਸ਼ੁਰੂ ਹੋਈ ਜਦੋਂ ਸੂਬਿਆਂ ਨੂੰ 18-44 ਉਮਰ ਗਰੁੱਪ ਵਾਲਿਆਂ ਨੂੰ ਟੀਕਾਕਰਨ ਲਈ 50 ਫੀਸਦ ਡੋਜ਼ ਦੀ ਖਰੀਦਦਾਰੀ ਸਿੱਧਾ ਕਰਨਾ ਪਈ। ਦੂਜੀ ਵਜ੍ਹਾ ਜ਼ਿਆਦਾਤਰ ਸੰਖਿਆਂ ਦੇਸ਼ ਦੇ ਪੇਂਡੂ ਜ਼ਿਲ੍ਹਿਆਂ 'ਚ ਸ਼ਾਮਲ ਸੀ। 1 ਤੋਂ 7 ਮਈ ਦੇ ਵਿਚ 19.11 ਲੱਖ ਡੋਜ਼ 'ਚ ਕਰੀਬ 40 ਫੀਸਦ ਦਿੱਲੀ ਤੇ ਹਰਿਆਣਾ 'ਚ ਲਾਏ ਗਏ। ਇਸ ਤੋਂ ਸੰਕੇਤ ਮਿਲਦਾ ਹੈ ਕਿ 101 ਜ਼ਿਲ੍ਹਿਆਂ 'ਚ ਟੀਕਾਕਰਨ ਦੇ ਵਾਧੇ ਦੇ ਬਾਵਜੂਦ ਕੁਝ ਸੂਬਿਆਂ 'ਚ ਇਹ ਕੇਂਦਰਤ ਹੋ ਜਾਂਦਾ ਹੈ।