ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਉੱਥੇ ਹੀ ਕੋਰੋਨਾ ਇਨਫੈਕਸ਼ਨ ਦੇ ਮੁੱਦਿਆਂ 'ਤੇ ਕਾਂਗਰਸ ਵੱਲੋਂ ਲਗਾਤਾਰ ਬੀਜੇਪੀ  'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਨ੍ਹਾਂ ਸਭ ਦੇ ਦਰਮਿਆਨ ਖ਼ਬਰ ਹੈ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਾਂਗਰਸ ਦੀ ਅੰਤਿਮ ਪ੍ਰਧਾਨ ਸੋਨੀਆਂ ਗਾਂਧੀ ਨੂੰ ਪੰਜ ਪੰਨਿਆਂ ਦੀ ਚਿੱਠੀ ਲਿਖੀ ਹੈ। ਨੱਢਾ ਨੇ ਸੋਨੀਆ ਗਾਂਧੀ ਨੂੰ ਭੇਜੀ ਗਈ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਉਹ ਕੋਰੋਨਾ ਮਹਾਮਾਰੀ ਦੇ ਇਸ ਸੰਕਟ ਕਾਲ 'ਚ ਕਾਂਗਰਸ ਦੇ ਰਵੱਈਏ ਤੋਂ ਕਾਫੀ ਨਿਰਾਸ਼ ਹੈ ਪਰ ਹੈਰਾਨ ਨਹੀਂ ਹੈ।


ਨੱਡਾ ਨੇ ਮਹਾਮਾਰੀ ਕਾਲ 'ਚ ਕਾਂਗਰਸ ਦੀ ਭੂਮਿਕਾ 'ਤੇ ਸਵਾਲ ਖੜੇ ਕੀਤੇ ਹਨ।


ਜੇਪੀ ਨੱਢਾ ਨੇ ਇਸ ਐਮਰਜੈਂਸੀ 'ਚ ਕਾਂਗਰਸ ਦੀ ਭੂਮਿਕਾ 'ਤੇ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਦੇ ਨਾਕਾਰਾਤਮਕ ਰਵੱਈਏ 'ਤੇ ਸਵਾਲ ਖੜੇ ਕੀਤੇ ਹਨ। ਬੀਜੇਪੀ ਰਾਸ਼ਟਰੀ ਪ੍ਰਧਾਨ ਦਾ ਕਹਿਣਾ ਹੈ ਕਿ ਕਾਂਗਰਸ ਦੇ ਲੀਡਰਾਂ ਨੇ ਭਾਰਤੀ ਵੈਕਸੀਨ ਦਾ ਮਜਾਕ ਉਡਾਇਆ ਹੈ। ਨੱਡਾ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਮੌਕੇ ਵੀ ਨਾਕਾਰਾਤਮਕ ਸਿਆਸਤ ਕੀਤੀ ਜਾ ਰਹੀ ਹੈ। ਜਿਸ ਦਾ ਉਹ ਵਿਰੋਧ ਕਰਦੇ ਹਨ।


ਕਾਂਗਰਸ ਕੋਰੋਨਾ ਇਫੈਕਸ਼ਨ ਦੀ ਰਫ਼ਤਾਰ ਨੂੰ ਲੈਕੇ ਕੇਂਦਰ ਸਰਕਾਰ 'ਤੇ ਹਮਲਾਵਰ


ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਵਧਦੀ ਰਫਤਾਰ ਤੇ ਮਰੀਜ਼ਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਲੈਕੇ ਮੋਦੀ ਸਰਕਾਰ 'ਤੇ ਹਮਲਾਵਰ ਹੈ। ਉੱਥੇ ਹੀ ਸੋਨੀਆਂ ਗਾਂਧੀ ਨੇ ਵੀ ਬਕਾਇਦਾ ਇਸ ਨੂੰ ਲੈਕੇ ਚਿੱਠੀ ਲਿਖੀ ਹੈ। 


ਭਾਰਤ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਅਜਿਹੇ 'ਚ ਹਾਲਾਤਾਂ ਨਾਲ ਸਹੀ ਤਰੀਕਾ ਨਾ ਨਜਿੱਠ ਸਕਣ ਕਾਰਨ ਕਾਂਗਰਸ ਹਮੇਸ਼ਾਂ ਹੀ ਮੋਦੀ ਸਰਕਾਰ 'ਤੇ ਹਮਲਾਵਰ ਰਹੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ