ਨੋਇਡਾ: ਇੱਥੇ ਇੱਕ ਵਿਅਕਤੀ ਆਪਣੀ ਪਤਨੀ ਨੂੰ ਜੂਏ ‘ਚ ਦਾਅ ‘ਤੇ ਲਾ ਕੇ ਬਾਜ਼ੀ ਹਾਰ ਗਿਆ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਗੋਰਖਪੁਰ ਨਿਵਾਸੀ ਪੀੜਤਾ ਸੋਨੀਆ (ਬਦਲਿਆ ਹੋਇਆ ਨਾਂ) ਪਰਿਵਾਰ ਨਾਲ ਸੈਕਟਰ 31 ਸਥਿਤ ਨਿਠਾਰੀ ਪਿੰਡ ‘ਚ ਰਹਿੰਦੀ ਹੈ।
ਪੀੜਤਾ ਨੇ ਥਾਣਾ ਸੈਕਟਰ 20 ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਇਲਜ਼ਾਮ ਲਾਇਆ ਕਿ ਉਸ ਦਾ ਪਤੀ ਸੋਮਵਾਰ ਨੂੰ ਆਪਣੇ ਤਿੰਨ ਦੋਸਤਾਂ ਨਾਲ ਜੂਆ ਖੇਡ ਰਿਹਾ ਸੀ। ਪੈਸੇ ਖ਼ਤਮ ਹੋਣ ‘ਤੇ ਉਸ ਨੇ ਆਪਣੀ ਪਤਨੀ ਨੂੰ ਹੀ ਦਾਅ ‘ਤੇ ਲਾ ਦਿੱਤਾ ਤੇ ਬਾਜ਼ੀ ਹਾਰ ਗਿਆ। ਇਸ ਤੋਂ ਬਾਅਦ ਉਸ ‘ਤੇ ਦੋਸਤਾਂ ਦੇ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ ਗਿਆ।
ਪਤੀ ਨੇ ਦੋਸਤਾਂ ਨੂੰ ਘਰ ਬੁਲਾ ਕੇ ਉਸ ਨੂੰ ਅਸ਼ਲੀਲ ਵੀਡੀਓ ਵੀ ਦਿਖਾਈ ਗਈ। ਥਾਣਾ ਸੈਕਟਰ 20 ਦੇ ਇੰਚਾਰਜ ਰਾਜਵੀਰ ਸਿੰਘ ਚੌਹਾਨ ਨੇ ਕਿਹਾ ਕਿ ਮਹਿਲਾ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ‘ਚ ਹਰ ਐਂਗਲ ਨੂੰ ਵੇਖਿਆ ਜਾ ਰਿਹਾ ਹੈ।
ਜੂਏ 'ਚ ਪਤਨੀ ਨੂੰ ਹਾਰਿਆ, ਫੇਰ ਦੋਸਤਾਂ ਨੂੰ ਘਰ ਬੁਲਾ ਕੀਤੀ ਸ਼ਰਮਨਾਕ ਹਰਕਤ
ਏਬੀਪੀ ਸਾਂਝਾ
Updated at:
26 Sep 2019 01:43 PM (IST)
ਨੋਇਡਾ ਦੇ ਇੱਕ ਵਿਅਕਤੀ ਆਪਣੀ ਪਤਨੀ ਨੂੰ ਜੂਏ ‘ਚ ਦਾਅ ‘ਤੇ ਲਾ ਕੇ ਬਾਜ਼ੀ ਹਾਰ ਗਿਆ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਨੂੰ ਹਿਰਾਸਤ ‘ਚ ਲੈ ਲਿਆ ਹੈ।
- - - - - - - - - Advertisement - - - - - - - - -