ਨਵੀਂ ਦਿੱਲੀ: ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਮੋਦੀ ਦੇ ਰੇਡੀਓ ਪ੍ਰੋਗਰਾਮ ਦਾ ਪ੍ਰਸਾਰਣ ਐਤਵਾਰ ਸਵੇਰ 11 ਵਜੇ ਕੀਤਾ ਜਾਵੇਗਾ। ਇਹ 'ਮਨ ਕੀ ਬਾਤ' ਦਾ 68ਵਾਂ ਐਪੀਸੋਡ ਹੋਵੇਗਾ।
ਦੇਸ਼ਭਰ 'ਚ ਇਹ ਪ੍ਰੋਗਰਾਮ ਆਕਾਸ਼ਵਾਣੀ ਤੇ ਦੂਰਦਰਸ਼ਨ ਨੈਟਵਰਕ 'ਤੇ ਪ੍ਰਸਾਰਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੀਐਮ ਨੇ 26 ਜੁਲਾਈ ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੇ 67ਵੇਂ ਐਪੀਸੋਡ ਤਹਿਤ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ ਸੀ।
ਮੋਦੀ ਨੇ 18 ਅਗਸਤ ਨੂੰ ਟਵੀਟ ਕਰਕੇ ਦੇਸ਼ ਵਾਸੀਆਂ 'ਮਨ ਕੀ ਬਾਤ' ਪ੍ਰੋਗਰਾਮ ਲਈ ਇਨਪੁੱਟ ਤੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਸੀ। ਟਵੀਟ 'ਚ ਕਿਹਾ ਗਿਆ ਸੀ ਕਿ 1800-11-7800 ਨੰਬਰ 'ਤੇ ਕਾਲ ਕਰਕੇ ਆਪਣੇ ਸਵਾਲਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।
ਮੋਬਾਈਲ ਫੋਨ 'ਤੇ 'ਮਨ ਕੀ ਬਾਤ' ਪ੍ਰੋਗਰਾਮ ਸੁਣਨ ਲਈ 1922 ਡਾਇਲ ਕਰੋ। ਜਿਸ ਤੋਂ ਬਾਅਦ ਇਕ ਕਾਲ ਆਵੇਗੀ, ਜਿਸ 'ਚ ਤੁਸੀਂ ਆਪਣੀ ਮਨਪਸੰਦ ਭਾਸ਼ਾ ਚੁਣ ਸਕਦੇ ਹੋ। ਇਸ ਤੋਂ ਬਾਅਦ ਚੁਣੀ ਹੋਈ ਭਾਸ਼ਾ 'ਚ ਤੁਸੀਂ ਖੇਤਰੀ ਪ੍ਰੋਗਰਾਮ 'ਮਨ ਕੀ ਬਾਤ' ਸੁਣ ਸਕਦੇ ਹੋ।
ਇਸ ਤੋਂ ਪਹਿਲੇ ਐਪੀਸੋਡ 'ਚ ਮੋਦੀ ਨੇ ਪਾਕਿਸਤਾਨ 'ਤੇ ਤੰਜ ਕੱਸਿਆ ਸੀ। ਉਨ੍ਹਾਂ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਸ ਨੇ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਮੋਦੀ ਨੇ ਨੌਜਵਾਨਾਂ ਨੂੰ ਕਾਰਗਿਲ ਯੁੱਧ ਦੌਰਾਨ ਜਵਾਨਾਂ ਦੇ ਬਲੀਦਾਨ ਦੀਆਂ ਕਹਾਣੀਆਂ ਸਾਂਝਾ ਕਰਨ ਲਈ ਵੀ ਕਿਹਾ।
ਅਨਲੌਕ-4: ਵਿਆਹਾਂ 'ਤੇ 100 ਲੋਕਾਂ ਦੇ ਇਕੱਠ ਦੀ ਇਜਾਜ਼ਤ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ