30 ਸਤੰਬਰ ਤੱਕ ਸਕੂਲ ਕਾਲਜ ਰਹਿਣਗੇ ਬੰਦ
- ਗ੍ਰਹਿ ਮੰਤਰਾਲੇ ਦੇ ਆਦੇਸ਼ਾ ਮੁਤਾਬਿਕ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ 30 ਸਤੰਬਰ ਤੱਕ ਬੰਦ ਰਹਿਣਗੇ।ਹਾਲਾਂਕਿ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ।9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਸਕੂਲ ਜਾ ਸਕਦੇ ਹਨ ਜੇਕਰ ਉਨ੍ਹਾਂ ਦੀ ਮਰਜ਼ੀ ਹੈ ਤਾਂ ਇਸ ਸਬੰਧੀ ਗ੍ਰਹਿ ਮੰਤਰਾਲੇ ਗਾਈਡਲਾਈਨਜ਼ ਜਾਰੀ ਕਰੇਗਾ।
7 ਸਤੰਬਰ ਤੋ ਦੇਸ਼ ਭਰ 'ਚ ਮੁੜ ਦੌੜੇਗੀ ਮੈਟਰੋ
- ਕੁਝ ਸ਼ਰਤਾਂ ਦੇ ਨਾਲ ਦੇਸ਼ ਭਰ 'ਚ ਮੈਟਰੋ ਮੁੜ 7 ਸਤੰਬਰ ਤੋਂ ਰਫ਼ਤਾਰ ਫੜ੍ਹੇਗੀ।ਇਸ ਸਬੰਧੀ ਵੀ ਕੇਂਦਰ ਸਰਕਾਰ ਵਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।
100 ਵਿਅਕਤੀਆਂ ਤੱਕ ਰੈਲੀਆਂ ਨੂੰ ਮਨਜ਼ੂਰੀ
- ਸੋਸ਼ਲ, ਵਿਦਿਅਕ, ਸਪੋਰਟਸ, ਮੰਨੋਰੰਜਨ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਇੱਕਠ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਪਰ ਇਸ ਵਿੱਚ ਸਿਰਫ 100 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ।ਇਹ 21 ਸਤੰਬਰ ਤੋਂ ਲਾਗੂ ਹੋਵੇਗਾ ਅਤੇ ਕਿਸੇ ਵੀ ਰੈਲੀ 'ਚ ਸ਼ਾਮਲ ਹੋਣ ਲਈ ਮਾਸਕ ਪਾਉਣਾ, ਸੈਨੀਜਾਇਜ਼ ਕਰਨਾ, ਹੈਂਡ ਵਾਸ਼,ਥਰਮਲ ਸਕਰੀਨਿੰਗ ਆਦਿ ਲਾਜ਼ਮੀ ਹੋਏਗਾ।
- 20 ਸਤੰਬਰ ਤੱਕ ਵਿਆਹਵਾਂ 'ਚ 50 ਵਿਅਕਤੀਆਂ ਨੂੰ ਅਤੇ ਸੰਸਕਾਰ ਤੇ 20 ਲੋਕਾਂ ਨੂੰ ਜਾਣ ਦੀ ਹੀ ਮਿਲੇਗੀ ਇਜਾਜ਼ਤ।21 ਸਤੰਬਰ ਤੋਂ ਇਨ੍ਹਾਂ 'ਚ ਵੀ 100 ਲੋਕਾਂ ਨੂੰ ਇਜਾਜ਼ਤ ਮਿਲ ਜਾਵੇਗੀ।
ਸਿਨੇਮਾ ਹਾਲ ਫਿਲਹਾਲ ਰਹਿਣਗੇ ਬੰਦ
- ਸਿਨੇਮਾ ਹਾਲ, ਸਵਿਮਿੰਗ ਪੂਲ, ਪਾਰਕ, ਥੀਏਟਰ ਆਦਿ ਬੰਦ ਰਹਿਣਗੇ।ਹਾਲਾਂਕਿ ਓਪਨ ਥੀਏਟਰਜ਼ ਨੂੰ 21 ਸਤੰਬਰ ਤੋਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।
30 ਸਤੰਬਰ ਤੱਕ ਕੰਨਟੇਂਮੈਂਟ ਜ਼ੋਨ 'ਚ ਲੌਕਡਾਊਨ ਰਹੇਗਾ ਜਾਰੀ
ਕੋਈ ਵੀ ਰਾਜ ਆਪਣੀ ਮਰਜ਼ੀ ਨਾਲ ਸੂਬੇ ਅੰਦਰ ਲੌਕਡਾਊਨ ਨਹੀਂ ਲਗਾ ਸਕਦਾ। ਜੇਕਰ ਲੌਕਡਾਊਨ ਲਾਉਣ ਦੀ ਲੋੜ ਹੈ ਤਾਂ ਇਸ ਸਬੰਧੀ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ।
ਅੰਤਰਰਾਜੀ ਅਤੇ ਰਾਜ ਅੰਦਰ ਆਵਾਜਾਈ
- ਅੰਤਰਰਾਜੀ ਯਾਨੀ ਇੰਟਰ ਸਟੇਟੇ ਅਤੇ ਰਾਜ ਦੇ ਅੰਦਰ ਆਵਾਜਾਈ ਤੇ ਕੋਈ ਰੋਕ ਨਹੀਂ ਹੋਵੇਗੀ।
ਜ਼ਿਕਰਯੋਗ ਗੱਲ ਇਹ ਹੈ ਕਿ ਇਹ ਸਾਰੀਆਂ ਗਾਈਡਲਾਈਨਜ਼ ਕੇਂਦਰ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਨ।ਇਸ ਤੇ ਰਾਜ ਕੀ ਐਲਾਨ ਕਰਦੇ ਹਨ ਉਹ ਹਾਲੇ ਦੇਖਣਾ ਹੋਏਗਾ।