ਬਾਗਪਤ: ਜੰਗਲੀ ਜੀਵ ਸੁਰੱਖਿਆ ਲਈ ਕੰਮ ਕਰ ਰਹੀ ਇਕ ਸੰਸਥਾ ਵਰਲਡ ਆਈ ਇੰਡੀਆ, ਦਿੱਲੀ ਅਤੇ ਜੰਗਲਾਤ ਵਿਭਾਗ ਨੇ ਦੇਰ ਰਾਤ ਬਾਗਪਤ ਕਸਬੇ ਦੇ ਬੜੌਤ ਵਿਖੇ ਛਾਪਾ ਮਾਰਿਆ ਅਤੇ ਜੰਗਲੀ ਜੀਵਾਂ ਦੇ ਪਾਬੰਦੀਸ਼ੁਦਾ ਅੰਗ ਬਰਾਮਦ ਕੀਤੇ। ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਫੜ ਕੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੇਸੀ ਜੜੀਆਂ ਬੂਟੀਆਂ 'ਚੋਂ ਜੰਗਲੀ ਜੀਵਾਂ ਦੇ ਅੰਗ ਮਿਲਣ ਦੀ ਖ਼ਬਰ ਤੋਂ ਬਾਅਦ ਦਿੱਲੀ ਦੀ ਵਰਲਡ ਆਈ ਇੰਡੀਆ ਦੀ ਟੀਮ ਬੜੌਤ ਆਈ ਸੀ, ਜਿਸ ਤੋਂ ਬਾਅਦ ਦੋ ਦੁਕਾਨਾਂ' ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਗੋਹ (ਜੰਗਲੀ ਕਿਰਲੀ) ਦਾ ਮਰਿਆ ਹੋਇਆ ਜੋੜਾ, ਸੇਹ ਦੇ ਅੰਗ, ਹਾਥੀ ਦੰਦ ਦੇ ਟੁਕੜੇ ਅਤੇ ਪਾਊਡਰ ਆਦਿ ਦੇ ਪਾਬੰਦੀਸ਼ੁਦਾ ਅਵਸ਼ੇਸ਼ ਬਰਾਮਦ ਕੀਤੇ ਗਏ ਹਨ। ਉਹ ਤੰਤਰ-ਮੰਤਰ ਤੋਂ ਇਲਾਵਾ ਹੋਰ ਦਵਾਈਆਂ ਵਿੱਚ ਵਰਤੇ ਜਾਂਦੇ ਹਨ।
ਕੰਗਨਾ ਰਣੌਤ ਵਲੋਂ ਬਾਲੀਵੁੱਡ ਦੇ ਇਕ ਤੋਂ ਬਾਅਦ ਇਕ ਵੱਡੇ ਖ਼ੁਲਾਸੇ
ਪਹਿਲਾਂ ਨਵੀਨ ਨਾਮ ਦੇ ਵਿਅਕਤੀ ਦੀ ਦੁਕਾਨ 'ਤੇ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਪੁੱਛਿਆ ਗਿਆ ਕਿ ਇਹ ਸਾਮਾਨ ਕਿੱਥੋਂ ਲਿਆਂਦਾ ਗਿਆ ਹੈ, ਫਿਰ ਉਸ ਨੇ ਦੱਸਿਆ ਕਿ ਉਹ ਵਰਿੰਦਰ ਕੋਲੋਂ ਇਹ ਸਮਾਨ ਲਿਆਇਆ ਸੀ। ਉਸ ਤੋਂ ਬਾਅਦ ਵਰਿੰਦਰ ਦੀ ਦੁਕਾਨ 'ਤੇ ਛਾਪਾ ਮਾਰ ਕੇ ਕੁਝ ਸਾਮਾਨ ਬਰਾਮਦ ਕੀਤਾ ਗਿਆ।
ਬਰਾਮਦ ਕੀਤੀ ਗਈ ਸਮੱਗਰੀ 'ਤੇ ਪਾਬੰਦੀ ਹੈ ਅਤੇ ਇਸ ਦੀ ਕੀਮਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਦੋਵੇਂ ਜੜੀ ਬੂਟੀਆਂ ਵੇਚਣ ਦੀ ਆੜ ਵਿੱਚ ਇਹ ਗੈਰਕਾਨੂੰਨੀ ਕਾਰੋਬਾਰ ਕਰ ਰਹੇ ਸੀ। ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਇਹ ਇਕ ਗੈਂਗ ਜਾਪਦਾ ਹੈ ਜਿਸ 'ਚ ਸ਼ਾਮਲ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੋਵੇਂ ਦੁਕਾਨਾਂ ਸਿਲ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜੰਗਲੀ ਜੀਵਾਂ ਦੇ ਅੰਗ ਬਰਾਮਦ, ਤੰਤਰ-ਮੰਤਰ ਤੇ ਦਵਾਈਆਂ 'ਚ ਹੋ ਰਹੀ ਸੀ ਵਰਤੋਂ
ਏਬੀਪੀ ਸਾਂਝਾ
Updated at:
29 Aug 2020 08:05 PM (IST)
ਜੰਗਲੀ ਜੀਵ ਸੁਰੱਖਿਆ ਲਈ ਕੰਮ ਕਰ ਰਹੀ ਇਕ ਸੰਸਥਾ ਵਰਲਡ ਆਈ ਇੰਡੀਆ, ਦਿੱਲੀ ਅਤੇ ਜੰਗਲਾਤ ਵਿਭਾਗ ਨੇ ਦੇਰ ਰਾਤ ਬਾਗਪਤ ਕਸਬੇ ਦੇ ਬੜੌਤ ਵਿਖੇ ਛਾਪਾ ਮਾਰਿਆ ਅਤੇ ਜੰਗਲੀ ਜੀਵਾਂ ਦੇ ਪਾਬੰਦੀਸ਼ੁਦਾ ਅੰਗ ਬਰਾਮਦ ਕੀਤੇ। ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਫੜ ਕੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
- - - - - - - - - Advertisement - - - - - - - - -