ਅਬੋਹਰ: ਪੰਜਾਬ ਦਾ ਸ਼ਹਿਰ ਅਬੋਹਰ ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ 'ਚ ਤੀਜੇ ਥਾਂ 'ਤੇ ਆਉਂਦਾ ਹੈ। ਜਿਸ ਤੋਂ ਬਾਅਦ ਇਸ ਸ਼ਹਿਰ ਦੇ ਜਸਵੰਤ ਨਗਰ ਨੇ ਖੁਦ ਨੂੰ ਸਾਫ਼ ਸੁਥਰਾ ਰੱਖਣ ਦੀ ਮੁਹਿੰਮ ਚਲਾਈ ਤੇ ਇਸ ਇਲਾਕੇ ਨੇ ਪੂਰੇ ਸ਼ਹਿਰ ਲਈ ਵਖਰੀ ਹੀ ਮਿਸਾਲ ਕਾਇਮ ਕੀਤੀ। ਜੀ ਹਾਂ ਹੁਣ ਇੱਥੇ ਦੀ ਸਾਫ਼ ਸਫਾਈ ਅਤੇ ਹਰਿਆਲੀ ਨੂੰ ਵੇਖ ਕੇ ਜਾਪਦਾ ਹੈ ਕਿ ਇਹ ਕਿਸੇ ਚੰਗੇ ਸ਼ਹਿਰ ਦੀ ਚੰਗੀ ਕਾਲੋਨੀ ਹੈ। ਇਹ ਸਬ ਕੁਝ ਲੋਕਾਂ ਨੇ ਆਪ ਪੈਸ਼ੇ ਇਕਠੇ ਕਰਕੇ ਕੀਤਾ ਹੈ।
ਅਬੋਹਰ ਦਾ ਜਸਵੰਤ ਨਗਰ ਕਿਸੇ ਸਮੇਂ ਬੇਹਦ ਪਿਛੜਿਆ ਇਲਾਕਾ ਨਜ਼ਰ ਆਉਂਦਾ ਸੀ। ਪਰ ਇੱਥੇ ਦੇ ਵਸਨੀਕ ਕੁਲਦੀਪ ਸੰਧੂ ਦੀ ਇੱਕ ਸੋਚ ਤੇ ਵਧਾਏ ਕਦਮਾਂ ਤੋਂ ਬਾਅਦ ਲੋਕਾਂ ਦਾ ਕਾਰਵਾਂ ਜਿਹਾ ਬਣ ਗਿਆ। ਅੱਜ ਜਸਵੰਤ ਨਗਰ ਨੂੰ ਵੇਖ ਕੇ ਲਗਦਾ ਹੀ ਨਹੀਂ ਕਿ ਇਹ ਅਬੋਹਰ ਦਾ ਹਿੱਸਾ ਵੀ ਹੋ ਸਕਦਾ ਹੈ। ਜਸਵੰਤ ਨਗਰ ਦੇ ਕੁਝ ਲੋਕਾਂ ਵਲੋਂ ਜਸਵੰਤ ਨਗਰ ਸੋਸਲ ਵੇਲਫੇਅਰ ਸੋਸਾਇਟੀ ਦਾ ਗਠਨ ਕਰੀਬ ਸਾਲ ਪਹਿਲਾਂ ਕੀਤਾ ਗਿਆ ਤੇ ਇਸ ਤੋਂ ਬਾਅਦ ਨਗਰੀ ਨੂੰ ਸੁਧਾਰਾਂ ਲਈ ਸਾਰੀਆਂ ਦੇ ਵਿਚਾਰ ਤੋ ਬਾਅਦ ਇਸਦੀ ਸ਼ੁਰੁਆਤ ਕੀਤੀ ਗਈ।
ਦੱਸ ਦਈਏ ਕਿ ਜਸਵੰਤ ਨਗਰ ‘ਚ 160 ਘਰ ਹਨ, ਜਿਨ੍ਹਾਂ ਦੇ ਹਰੇਕ ਘਰ ‘ਤੇ ਨੰਬਰ ਪਲੇਟ ਲੱਗੀ ਹੋਈ ਹੈ। ਇੰਨਾ ਹੀ ਨਹੀਂ ਇੱਕ ਗਲੀ ‘ਚ ਕਿੰਨੇ ਨੰਬਰ ਤੋਂ ਕਿੰਨੇ ਨੰਬਰ ਤੱਕ ਘਰ ਹਨ, ਉਸਦੇ ਬਾਰੇ ਬਿਜਲੀ ਵਾਲੇ ਖੰਬਿਆ ‘ਤੇ ਬਕਾਇਦਾ ਪਲੇਟਾਂ ਲਾਈਆਂ ਗਈਆਂ ਹਨ। ਗਲੀ ‘ਚ ਵਾਹਨ ਕੋਈ ਤੇਜ ਨਾ ਚਲਾਵੇ ਇਸਦੇ ਲਈ ਸਪੀਡ ਲਿਮਿਟ 10 ਦਾ ਬੋਰਡ ਲਾਇਆ ਗਿਆ ਹੈ ਅਤੇ ਸਟ੍ਰੀਟ ਲਾਈਟ ਵੀ ਖੁਦ ਸੋਸਾਇਟੀ ਵਲੋਂ ਆਪਣੇ ਪਧਰ ‘ਤੇ ਹੀ ਲਗਵਾਈਆਂ ਗਈਆਂ ਹਨ।
ਲੋਕ ਸੋਸਾਇਟੀ ਦੇ ਇਸ ਉਪਰਾਲੇ ਤੋਂ ਬੇਹਦ ਖੁਸ਼ ਹਨ ਅਤੇ ਪੂਰਾ ਸਹਿਯੋਗ ਦਿੰਦੇ ਹਨ। ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਆਪਣੇ ਘਰ ਦੇ ਸਾਹਮਣੇ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰਖਣ ਲਈ ਖੁਦ ਇਸ ਕੰਮ ਲਈ ਅੱਗੇ ਆਈਆਂ। ਇਸ ਕੰਮ 'ਤ ਇੱਥੇ ਦੇ ਬੱਚੇ ਵੀ ਆਪਣਾ ਯੋਗਦਾਨ ਪਾ ਰਹੇ ਹਨ। ਘਰਾਂ ਦੇ ਬਾਹਰ ਅਤੇ ਉਪਰ ਲੋਕਾਂ ਵਲੋਂ ਫੁਲ ਦਾਰ ਬੂਟੇ ਲਏ ਹਨ ਅਤੇ ਸੰਭਾਲ ਵੀ ਚੰਗੇ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਇਸ ਬਾਰੇ ਸੋਸ਼ਲ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਕੁਲਦੀਪ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕੰਮ ਆਪਣੇ ਘਰ ਤੋਂ ਸ਼ੁਰੂ ਕੀਤਾ ਤਾਂ ਲੋਕ ਉਨ੍ਹਾਂ ਦੇ ਨਾਲ ਜੁੜਦੇ ਚਲੇ ਗਏ। ਅੱਜ ਜਸਵੰਤ ਨਗਰ ‘ਚ ਰਹਿੰਦੇ 160 ਘਰਾਂ ਦੇ ਮੈਂਬਰ ਸੋਸਾਇਟੀ ਦੇ ਮੈਂਬਰ ਹੀ ਨਹੀ ਸਗੋ ਆਪਣੇ ਆਪ ‘ਚ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਵਲ ਝਾਕਣ ਦੀ ਥਾਂ ਖੁਦ ਅੱਗੇ ਆਉਣਾ ਹੋਵੇਗਾ ਉਦੋਂ ਹੀ ਬਦਲਾਵ ਸੰਭਵ ਹੈ।
ਜਾਣੋ 9ਵੇਂ ਗੁਰੂ ਤੇਗ ਬਹਾਦੁਰ ਦੇ ਬਿਹਾਰ ਦੇ ਕਟਿਹਾਰ ਸਥਿਤ ਗੁਰਦੁਆਰੇ ਦੀ ਪੂਰੀ ਕਹਾਣੀ
ਕੋਰੋਨਾ ਦਾ ਸੈਂਪਲ ਲੈਣ ਗਈ ਡਾਕਟਰਾਂ ਦੀ ਟੀਮ ਨਾਲ ਬਤਮੀਜ਼ੀ, ਲਾਈਵ ਵੀਡੀਓ ਆਈਆ ਸਾਹਮਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅਬੋਹਰ ਦੇ ਜਸਵੰਤ ਨਗਰ ਵੇਲਫੇਅਰ ਸੋਸਾਇਟੀ ਨੇ ਕਾਇਮ ਕੀਤੀ ਮਿਸਾਲ, ਆਪਣੇ ਪਧਰ ‘ਤੇ ਨੁਹਾਰ ਬਦਲਣ ਦੀ ਪਹਿਲ
ਏਬੀਪੀ ਸਾਂਝਾ
Updated at:
29 Aug 2020 05:36 PM (IST)
ਅਬੋਹਰ ਦਾ ਨਾਂ ਦੇਸ਼ ਦੇ ਗੰਦੇ ਸ਼ਹਿਰਾਂ 'ਚ ਤੀਸਰੇ ਸਥਾਨ ‘ਤੇ ਆਉਣ ਤੋਂ ਬਾਅਦ ਇੱਥੇ ਦੀ ਖੂਬ ਕਿਰਕਿਰੀ ਹੋਈ ਹੈ। ਜਿਸ ਤੋਂ ਬਾਅਦ ਹੁਣ ਅਬੋਹਰ ਦੇ ਹੀ ਜਸਵੰਤ ਨਗਰ ਨੂੰ ਵੇਖਣ ਤੋ ਬਾਅਦ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਅਬੋਹਰ ਦਾ ਹਿੱਸਾ ਹੈ। ਜਾਣੋ ਕਾਰਨ:
- - - - - - - - - Advertisement - - - - - - - - -