ਦਾਜ ਪਿੱਛੇ ਗਰਭਵਤੀ ਪਤਨੀ ਦਾ ਗਲ ਘੁੱਟ ਕੇ ਕਤਲ
ਏਬੀਪੀ ਸਾਂਝਾ | 10 Feb 2019 10:07 AM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਮਹਾਰਾਸ਼ਟਰ ਦੇ ਜ਼ਿਲ੍ਹਾ ਉਸਮਾਨਾਬਾਦ ਵਿੱਚ ਮਾਮੂਲੀ ਤਕਰਾਰ ਬਾਅਦ ਪਤੀ ਨੇ ਵੀਰਵਾਰ ਦੀ ਰਾਤ ਆਪਣੀ ਗਰਭਵਤੀ ਪਤਨੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਇਸ ਦੇ ਬਾਅਦ ਮੁਲਜ਼ਮ ਰਾਤ ਭਰ ਪਤਨੀ ਦੀ ਲਾਸ਼ ਦੇ ਕੋਲ ਸੁੱਤਾ ਰਿਹਾ ਅਤੇ ਸ਼ੁੱਕਰਵਾਰ ਸਵੇਰੇ ਖ਼ੁਦ ਥਾਣੇ ਜਾ ਕੇ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਮੁਲਜ਼ਮ ਵਿਨੋਦ ਬੋਰਬੇਲ ਕਮਿਸ਼ਨ ਏਜੰਟ ਹੈ। ਪ੍ਰਿਅੰਕਾ ਤੁਲਜਾਪੁਰ ਵਿੱਚ ਨਰਸ ਲੱਗੀ ਸੀ। ਉਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਵਿਆਹ ਦੇ ਬਾਅਦ ਮੁਲਜ਼ਮ ਵਿਨੋਦ ਉਨ੍ਹਾਂ ਕੋਲੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਸੇ ਗੱਲ ’ਤੇ ਪ੍ਰਿਅੰਕਾ ਤੇ ਉਸ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਵਿਨੋਦ ਪ੍ਰਿਅੰਕਾ ਦੀ ਕੁੱਟਮਾਰ ਵੀ ਕਰਦਾ ਸੀ। ਪੁਲਿਸ ਮੁਤਾਬਕ ਵਿਨੋਦ ਧਨਸਿੰਘ ਪਵਾਰ ਤੇ ਪ੍ਰਿਅੰਕਾ ਰਾਠੋਰ ਦਾ ਨੌਂ ਮਹੀਨੇ ਪਹਿਲਾ ਵਿਆਹ ਹੋਇਆ ਸੀ। ਪ੍ਰਿਅੰਕਾ ਚਾਰ ਮਹੀਨੇ ਬਾਅਦ ਮਾਂ ਬਣਨ ਵਾਲੀ ਸੀ। ਮੁਲਜ਼ਮ ਪਤੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਕਿਸੇ ਗੱਲ ਸਬੰਧੀ ਵੀਰਵਾਰ ਦੀ ਰਾਤ ਉਨ੍ਹਾਂ ਦੋਵਾਂ ਦਾ ਝਗੜਾ ਹੋ ਗਿਆ ਸੀ।