ਨਵੀਂ ਦਿੱਲੀਂ: ਸਿੰਘੂ ਸਰਹੱਦ 'ਤੇ ਜਿੱਥੇ ਕਿਸਾਨ ਅੰਦੋਲਨ ਕਰ ਰਹੇ ਹਨ, ਉੱਥੇ ਇੱਕ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਮੁਤਾਬਕ ਲਾਸ਼ ਨੂੰ ਉਸ ਦੇ ਹੱਥ ਵੱਢ ਕੇ ਬੈਰੀਕੇਡ ਨਾਲ ਲਟਕਿਆ ਹੋਇਆ ਸੀ। ਲਾਸ਼ ਮਿਲਣ ਤੋਂ ਬਾਅਦ ਸਿੰਘੂ ਸਰਹੱਦ 'ਤੇ ਹੰਗਾਮਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਅੰਦੋਲਨਕਾਰੀ ਪੁਲਿਸ ਨੂੰ ਵੀ ਮੁੱਖ ਸਟੇਜ ਦੇ ਨੇੜੇ ਨਹੀਂ ਜਾਣ ਦੇ ਰਹੇ ਸੀ। ਹਾਲਾਂਕਿ ਬਾਅਦ ਵਿੱਚ ਕੁੰਡਲੀ ਥਾਣਾ ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਆਂਦਾ।


ਦੱਸ ਦਈਏ ਕਿ ਇਸ ਕਤਲ ਦਾ ਇਲਜ਼ਾਮ ਨਿਹੰਗਾਂ 'ਤੇ ਲਾਇਆ ਜਾ ਰਿਹਾ ਹੈ। ਨਿਹੰਗਾਂ 'ਤੇ ਨੌਜਵਾਨ ਦਾ ਕਤਲ ਕਰਨ ਤੇ ਉਸ ਦਾ ਹੱਥ ਵੱਢ ਕੇ ਬੈਰੀਕੇਡ 'ਤੇ ਲਟਕਾਉਣ ਦਾ ਦੋਸ਼ ਹੈ। ਦੂਜੇ ਪਾਸੇ ਨਿਹੰਗਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਇਸ ਲਈ ਸਜ਼ਾ ਦਿੱਤੀ ਗਈ ਹੈ।


ਉਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਕੋਲ ਲਟਕਦੀ ਮਿਲੀ ਸੀ। ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਨੌਜਵਾਨ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ। ਮਾਰੇ ਗਏ ਨੌਜਵਾਨ ਦਾ ਹੱਥ ਗੁੱਟ ਤੋਂ ਕੱਟ ਦਿੱਤਾ ਗਿਆ ਹੈ।


ਨਿਹੰਗਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨੇ ਇਸ ਵਿਅਕਤੀ ਨੂੰ 30,000 ਰੁਪਏ ਦੇ ਕੇ ਅਜਿਹਾ ਕਰਨ ਲਈ ਭੇਜਿਆ ਸੀ। ਦੋਸ਼ ਹੈ ਕਿ ਨਿਹੰਗਾਂ ਨੇ ਵੀਰਵਾਰ ਰਾਤ ਨੂੰ ਹੀ ਇਸ ਕਾਰੇ ਦੀ ਵੀਡੀਓ ਵੀ ਬਣਾਈ ਸੀ। ਫਿਰ ਇਹ ਸ਼ੁੱਕਰਵਾਰ ਸਵੇਰੇ ਵਾਇਰਲ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਿਹੰਗਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ।


ਉਧਰ ਥਾਣਾ ਮੁਖੀ ਰਵੀ ਕੁਮਾਰ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Punjab Congress: ਪ੍ਰਧਾਨ ਦੇ ਅਹੂਦੇ 'ਤੇ ਬਣੇ ਰਹਿਣਗੇ ਨਵਜੋਤ ਸਿੱਧੂ, ਸੂਬਾ ਕਾਰਜਕਾਰਨੀ ਦਾ ਐਲਾਨ ਅੱਜ ਸੰਭਵ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904