ਮੰਡੀ ਨੇੜੇ ਬੱਸ ਦਰਿਆ 'ਚ ਡਿੱਗੀ, 14 ਮੌਤਾਂ
ਏਬੀਪੀ ਸਾਂਝਾ | 05 Nov 2016 03:16 PM (IST)
ਮੰਡੀ: ਹਿਮਾਚਲ ਦੇ ਮੰਡੀ ਨੇੜੇ ਇੱਕ ਨਿੱਜੀ ਬੱਸ ਬਿਆਸ ਨਦੀ ਵਿੱਚ ਡਿੱਗਣ ਕਾਰਨ 14 ਯਾਤਰੀਆਂ ਦੀ ਮੌਤ ਅਤੇ 18 ਦੇ ਕਰੀਬ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਨਿੱਜੀ ਬੱਸ ਮੰਡੀ ਤੋਂ ਕੁੱਲੂ ਨੂੰ ਜਾ ਰਹੀ ਸੀ। ਇਸ ਦੌਰਾਨ ਬਿਦਰਵਾਨੀ ਦੇ ਨੇੜੇ ਬੱਸ ਅੱਗੇ ਇੱਕ ਮੋਟਰ ਸਾਈਕਲ ਸਵਾਰ ਆ ਗਿਆ। ਇਸ ਦੌਰਾਨ ਬੱਸ ਡਰਾਈਵਰ ਮੋਟਰ ਸਾਈਕਲ ਨੂੰ ਬਚਾਉਂਦਾ ਹੋਇਆ ਅਸੰਤੁਲਨ ਖੋਹ ਬੈਠਾ ਜਿਸ ਕਾਰਨ ਇਹ ਸਿੱਧੀ ਬਿਆਸ ਦਰਿਆ ਵਿੱਚ ਜਾ ਡਿੱਗੀ। ਬੱਸ ਵਿੱਚ 30 ਤੋਂ 35 ਸਵਾਰੀਆਂ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।