ਮੰਦਸੌਰ: ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਸੱਤ ਸਾਲਾ ਬੱਚੀ ਨਾਲ ਗੈਂਗਰੇਪ ਕੇਸ 'ਚ ਉੱਥੋਂ ਦੀ ਵਿਸ਼ੇਸ਼ ਅਦਾਲਤ ਨੇ ਦੋ ਦੋਸ਼ੀਆਂ ਆਸਿਫ ਤੇ ਇਰਫਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਸਾਲ 26 ਜੂਨ ਨੂੰ ਆਸਿਫ ਤੇ ਇਰਫਾਨ ਨੇ ਸੱਤ ਸਾਲਾ ਸਕੂਲੀ ਬੱਚੀ ਨੂੰ ਅਗਵਾ ਕਰਕੇ ਗੈਂਗਰੇਪ ਕੀਤਾ ਸੀ। ਵਿਸ਼ੇਸ਼ ਅਦਾਲਤ ਦੀ ਜਸਟਿਸ ਨਿਸ਼ਾ ਗੁਪਤਾ ਨੇ ਇਸ ਮਾਮਲੇ 'ਚ 20 ਸਾਲਾ ਇਰਫਾਨ ਤੇ 24 ਸਾਲਾ ਆਸਿਫ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਪੁਲਿਸ ਨੇ ਇਸ ਮਾਮਲੇ 'ਚ ਇਰਫਾਨ ਤੇ ਆਸਿਫ ਨੂੰ ਗ੍ਰਿਫਤਾਰ ਕੀਤਾ ਸੀ। ਕੋਰਟ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋ ਮਹੀਨਿਆਂ ਦੇ ਅੰਦਰ ਦੋਵੇਂ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਮੰਦਸੌਰ 'ਚ ਬੀਤੀ 26 ਜੂਨ ਨੂੰ 8 ਸਾਲਾ ਬੱਚੀ ਨੂੰ ਸਕੂਲੋਂ ਵਾਪਸ ਆਉਂਦਿਆਂ ਲੱਡੂ ਖਵਾਉਣ ਦੇ ਲਾਲਚ ਨਾਲ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਮਾਰਨ ਦੀ ਨੀਅਤ ਨਾਲ ਚਾਕੂ ਨਾਲ ਵਾਰ ਕੀਤੇ ਗਏ ਸਨ। ਪੀੜਤ ਬੱਚੀ 27 ਜੂਨ ਨੂੰ ਲਹੂ-ਲੁਹਾਨ ਹਾਲਤ 'ਚ ਝਾੜੀਆਂ ਚੋਂ ਮਿਲੀ ਸੀ।