ਚਾਰ ਸਾਲ ਜਾਂਚ ਕਰਨ ਤੋਂ ਬਾਅਦ ਸੀਬੀਆਈ ਨੇ ਹੁੱਡਾ ਸਮੇਤ 34 ਖਿਲਾਫ ਧਾਰਾ 420 , 471, 120 -B IPC ਅਤੇ PC ਐਕਟ ਦੇ ਇਲਜ਼ਾਮ ਤਹਿਤ ਚਾਰਜਸ਼ੀਟ ਦਾਖਿਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸਾਬਕਾਮੁੱਖ ਸਕੱਤਰ ਐਮ.ਐਲ. ਤਾਇਲ (IAS), ਟਾਊਨ ਕੰਟਰੀ ਪਲਾਨਿੰਗ ਦੇ ਸਕੱਤਰ ਐਸ.ਐਸ. ਢਿੱਲੋਂ (IAS), ਵਧੀਕ ਪ੍ਰਿੰਸੀਪਲ ਸਕੱਤਰ ਛੱਤਰ ਸਿੰਘ ਪ੍ਸਮੇਤ 34 ਲੋਕਾੰ ਨੂੰ ਮੁਲਜ਼ਮ ਬਣਇਆ ਗਿਆ ਹੈ।
ਹੁੱਡਾ ਉੱਪਰ ਇਲਜ਼ਾਮ ਹਨ ਕਿ ਗੁੜਗਾਓਂ ਦੇ ਤਿੰਨ ਪਿੰਡ ਮਾਨੇਸਰ, ਨੌਰੰਗਪੁਰ ਤੇ ਲਖਨੌਲਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕਰ ਕੇ ਟਾਊਨਸ਼ਿਪ ਬਣਾਉਣ ਲਈ ਬਿਲਡਰਾਂ ਨੂੰ ਵੇਚ ਦਿੱਤੀ ਸੀ।
ਕਿਸਾਨਾਂ ਦੇ ਮਨ੍ਹਾੰ ਕਰਨ 'ਤੇ ਹੁੱਡਾਸਰਕਾਰ ਨੇ ਲੈਂਡ ਐਕੂਈਜਿਸ਼ਨ ਦੀ ਨੋਟੀਫਿਕੇਸ਼ਨ ਹੇਠ ਕਿਸਾਨਾਂ ਤੋਂ ਜ਼ਮੀਨਾਂ ਕੌਡੀਆਂ ਦੇ ਭਾਅ ਜ਼ਬਰਦਸਤੀ ਖਰੀਦ ਕੇ ਬਿਲਡਰਾਂ ਨੂੰ ਵੇਚੀਆਂ ਗਈਆਂ ਸਨ।
ਸੀ.ਬੀ.ਆਈ. ਦੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਕਿ 400 ਕਿੱਲੇ ਜਿਸ ਦੀ ਮਾਰਕੀਟ ਵਿੱਚ ਕੀਮਤ ਲਗਪਗ 1600 ਕਰੋੜ ਸੀ, ਸਰਕਾਰ ਵੱਲੋਂ ਉਸ ਨੂੰ 100 ਕਰੋੜ ਵਿੱਚ ਖਰੀਦਿਆ ਗਿਆ ਸੀ।
ਸੀ.ਬੀ.ਆਈ. ਦੀ ਪੜਤਾਲ ਮੁਤਾਬਕ ਹੁੱਡਾ ਸਰਕਾਰ ਨੇ ਇਹ ਘਪਲਾ 2004 ਤੋਂ 2007 ਦੌਰਾਨ ਕੀਤਾ ਸੀ। ਘੁਟਾਲੇ ਦਾ ਖੁਲਾਸਾ ਹੋਣ 'ਤੇ ਹਰਿਆਣਾ ਪੁਲਿਸ ਵੱਲੋਂ 12 ਅਗਸਤ 2015 ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ 15 ਨਵੰਬਰ 2015 ਸੀ.ਬੀ.ਆਈ. ਨੇਕੇਸ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।