ਨਵੀਂ ਦਿੱਲੀ: ਅਕਸਰ ਆਪਣੇ ਬਿਆਨਾਂ ਕਰਕੇ ਵਿਵਾਦਾਂ ‘ਚ ਰਹਿਣ ਵਾਲੇ ਸਾਬਕਾ ਕੇਂਦਰੀ ਮੰਤਰੀ ਮਣੀਸ਼ੰਕਰ ਅਈਅਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ 'ਤੇ ਮੋਦੀ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਨੂੰ ਫਲਸਤੀਨ  ਬਣਾ ਦਿਤਾ ਹੈ।


ਇੱਕ ਅੰਗਰੇਜ਼ੀ ਅਖ਼ਬਾਰ ‘ਚ ਛਪੇ ਲੇਖ ‘ਚ ਮਣੀਸ਼ੰਕਰ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਨੇ ਸਾਡੀ ਉੱਤਰੀ ਸੀਮਾ ‘ਤੇ ਜੰਮੂ-ਕਸ਼ਮੀਰ ਨੂੰ ਫਲਸਤੀਨ ਬਣਾ ਦਿੱਤਾ ਹੈ। ਮੋਦੀ-ਸ਼ਾਹ ਨੇ ਅਪਾਣੇ ਗੁਰੂ ਬੇਂਜਾਮਿਨ ਨੇਤਨਯਾਹੂ ਤੇ ਮੇਨਕੇਮ ਬੇਗ ਤੋਂ ਕਾਫੀ ਕੁਝ ਸਿੱਖਿਆ ਹੈ। ਉਨ੍ਹਾਂ ਨੇ ਸਿੱਖਿਆ ਕਿ ਕਿਵੇਂ ਕਸ਼ਮੀਰੀਆਂ ਦੀ ਆਜ਼ਾਦੀ, ਮਾਣ ਤੇ ਆਤਮ-ਸਨਮਾਨ ਨੂੰ ਕੁਚਲਣਾ ਹੈ ਜਿਵੇਂ ਫਲਸਤੀਨ ਨੇ ਇਜ਼ਰਾਈਲ ਨੂੰ ਕੁਚਲਿਆ।

ਮਣੀਸ਼ੰਕਰ ਨੇ ਕਿਹਾ, “ਨਰੇਂਦਰ ਮੋਦੀ ਅਤੇ ਅਮਿਤ ਸ਼ਾਨ ਨੇ ਸਾਡੀ ਉੱਤਰੀ ਸੀਮਾ ਨੂੰ ਫਲਸਤੀਨ ਬਣਾ ਦਿੱਤਾ ਹੈ। ਅਜਿਹਾ ਕਰਨ ਦੇ ਲਈ ਉਨ੍ਹਾਂ ਨੇ ਪਹਿਲਾਂ ਘਾਟੀ ‘ਚ ਕਰੀਬ 35,000 ਵਧੇਰੇ ਸਸ਼ਸਤਰ ਕਰਮੀਆਂ ਨੂੰ ਸ਼ਾਮਲ ਕਰਨ ਲਈ ਘਾਟੀ ‘ਚ ਵੱਡੇ ਪੈਮਾਨੇ ‘ਚ ਪਾਕਿਸਤਾਨੀ ਅੱਤਵਾਦੀ ਹਮਲੇ ਦੀ ਅਫਵਾਹ ਫੈਲਾਈ। ਇਸ ਤੋਂ ਬਾਅਦ ਉਨ੍ਹਾਂ ਕਸ਼ਮੀਰ ‘ਚ ਹਜ਼ਾਰਾਂ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਨੂੰ ਜ਼ਬਰਨ ਕੱਢਿਆ।

ਉਨ੍ਹਾਂ ਅੱਗੇ ਕਿਹਾ, 'ਸਰਕਾਰ ਨੇ 400 ਤੋਂ ਜ਼ਿਆਦਾ ਸਥਾਨਕ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ। ਸਕੂਲ, ਕਾਲਜ ਤੇ ਹੋਟਲ, ਪੈਟਰੋਲ ਪੰਪ, ਦੁਕਾਨਾਂ ਸਭ ਬੰਦ ਕਰ ਦਿੱਤੇ।' ਉਨ੍ਹਾਂ ਕਿਹਾ, 'ਘਾਟੀ ‘ਚ ਆਪਣੇ ਰਿਸ਼ਤੇਦਾਰਾਂ ਨਾਲ ਦੇਸ਼ ਦੇ ਬਾਕੀ ਹਿੱਸਿਆਂ ‘ਚ ਬੈਠੇ ਲੋਕਾਂ ਵੱਲੋਂ ਸੰਪਰਕ ਨਹੀਂ ਹੋ ਪਾ ਰਿਹਾ। ਮੌਲਿਕ ਅਧਿਕਾਰਾਂ ਦੇ ਨਾਂ ‘ਤੇ ਕਸ਼ਮੀਰ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।'

ਕਾਂਗਰਸ ਵੱਲੋਂ ਆ ਰਹੇ ਬਿਆਨਾਂ ‘ਤੇ ਬੀਜੇਪੀ ਦੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਤੋੜਣ ਦੀ ਗੱਲ ਕਰ ਰਹੀ ਹੈ। ਦੇਸ਼ ਉਨ੍ਹਾਂ ਨੂੰ ਨਕਾਰ ਚੁੱਕਿਆ ਹੈ ਅਤੇ ਉਹ ਪਾਕਿਸਤਾਨੀ ਚੈਨਲਾਂ ‘ਤੇ ਛਾਉਣ ਲਈ ਅਜਿਹੀ ਗੱਲਾਂ ਕਰ ਰਹੇ ਹਨ।