Manipur Violence: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ (24 ਜੂਨ) ਨੂੰ ਮਣੀਪੁਰ ਦੀ ਮੌਜੂਦਾ ਸਥਿਤੀ 'ਤੇ ਚਰਚਾ ਕਰਨ ਲਈ ਦਿੱਲੀ 'ਚ ਸਰਬ ਪਾਰਟੀ ਮੀਟਿੰਗ ਕੀਤੀ ਸੀ। ਇਹ ਮੀਟਿੰਗ ਗ੍ਰਹਿ ਮੰਤਰੀ ਨੇ ਹੀ ਸੱਦੀ ਸੀ।
ਇਸ ਦੌਰਾਨ ਏਬੀਪੀ ਨਿਊਜ਼ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ (26 ਜੂਨ) ਨੂੰ ਭਾਰਤ ਪਰਤਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਅਮਿਤ ਸ਼ਾਹ ਪੀਐਮ ਮੋਦੀ ਨੂੰ ਮਣੀਪੁਰ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ।
ਮਣੀਪੁਰ ਦੇ ਮੁੱਖ ਮੰਤਰੀ ਨਾਲ ਅਮਿਤ ਸ਼ਾਹ ਦੀ ਬੈਠਕ
ਮਣੀਪੁਰ ਦੀ ਸਥਿਤੀ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ (25 ਜੂਨ) ਨੂੰ ਮਣੀਪੁਰ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਨਾਲ ਵੀ ਮੀਟਿੰਗ ਕੀਤੀ। ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਬੀਰੇਨ ਸਿੰਘ ਨੇ ਗ੍ਰਹਿ ਮੰਤਰੀ ਸ਼ਾਹ ਨੂੰ ਸੂਬੇ ਦੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਮੀਟਿੰਗ ਤੋਂ ਬਾਅਦ ਸੀਐਮ ਬੀਰੇਨ ਸਿੰਘ ਮਣੀਪੁਰ ਹਾਊਸ ਪਹੁੰਚੇ।
ਇਹ ਵੀ ਪੜ੍ਹੋ: CX880 Flight: ਹਾਂਗਕਾਂਗ ਤੋਂ ਅਮਰੀਕਾ ਜਾ ਰਹੇ ਜਹਾਜ਼ ਦਾ ਅਚਾਨਕ ਫਟਿਆ ਟਾਇਰ, 11 ਯਾਤਰੀ ਜ਼ਖ਼ਮੀ, ਮਚਿਆ ਹੰਗਾਮਾ
ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸ਼ਨੀਵਾਰ ਨੂੰ ਸਰਬ ਪਾਰਟੀ ਮੀਟਿੰਗ ਲਈ ਇੱਕ ਹੀ ਗੱਡੀ ਵਿੱਚ ਸੰਸਦ ਪਹੁੰਚੇ ਸਨ। ਇਹ ਮੀਟਿੰਗ ਪਾਰਲੀਮੈਂਟ ਲਾਇਬ੍ਰੇਰੀ ਦੇ ਆਡੀਟੋਰੀਅਮ ਵਿੱਚ ਹੋਈ, ਜਿਸ ਵਿੱਚ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਕੇਂਦਰੀ ਮੰਤਰੀ ਨਿਤਿਆਨੰਦ ਰਾਏ, ਭਾਜਪਾ ਆਗੂ ਪਿਨਾਕੀ ਮਿਸ਼ਰ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ, ਟੀਐਮਸੀ ਆਗੂ ਡੇਰੇਕ ਓ ਬ੍ਰਾਇਨ, ਸੀਪੀਆਈ (ਐਮ) ਦੇ ਸੰਸਦ ਮੈਂਬਰ ਜੌਨ ਬ੍ਰਿਟਾਸ ਸਣੇ ਆਦਿ ਸ਼ਾਮਲ ਹੋਏ ਸਨ।
ਮਣੀਪੁਰ ਹਿੰਸਾ ਅਤੇ ਉਸ ਦੀ ਵਜ੍ਹਾ ਸਬੰਧੀ ਹੋਈ ਚਰਚਾ
ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮਣੀਪੁਰ ਹਿੰਸਾ ਅਤੇ ਇਸ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ। ਅਮਿਤ ਸ਼ਾਹ ਨੇ ਮਈ ਦੇ ਸ਼ੁਰੂ ਵਿੱਚ ਹਿੰਸਾ ਪ੍ਰਭਾਵਿਤ ਰਾਜ ਦਾ ਚਾਰ ਦਿਨ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਸ਼ਾਂਤੀ ਦੀ ਅਪੀਲ ਕਰਦਿਆਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ: PM Modi Egypt Visit: ਪੀਐਮ ਮੋਦੀ ਨੇ ਮਿਸਰ ‘ਚ ਗੀਜਾ ਦੇ ਪਿਰਾਮਿਡ ਦਾ ਕੀਤਾ ਦੌਰਾ, ਟਵੀਟ ਕਰਕੇ ਕਹੀ ਇਹ ਗੱਲ