PM Modi Visit Pyramids of Giza: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਮਿਸਰ ਦੇ ਸਰਕਾਰੀ ਦੌਰੇ 'ਤੇ ਗਏ ਹੋਏ ਹਨ। ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਤੋਂ ਬਾਅਦ ਸ਼ਨੀਵਾਰ (24 ਜੂਨ) ਨੂੰ ਮਿਸਰ ਪਹੁੰਚੇ। ਪ੍ਰਧਾਨ ਮੰਤਰੀ ਨੇ ਐਤਵਾਰ (25 ਜੂਨ) ਨੂੰ ਕਾਹਿਰਾ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ (Abdel Fattah al-Sisi) ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਕਈ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਕਾਹਿਰਾ ਵਿੱਚ ਗੀਜ਼ਾ ਦੇ ਮਹਾਨ ਪਿਰਾਮਿਡਜ਼ ਨੂੰ ਦੇਖਣ ਵੀ ਗਏ।


ਗੀਜ਼ਾ ਦੇ ਪਿਰਾਮਿਡ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਹਨ। ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮੈਡਬੌਲੀ ਨੇ ਪੀਐਮ ਮੋਦੀ ਦੇ ਨਾਲ ਨੀਲ ਨਦੀ ਦੇ ਪੱਛਮੀ ਕੰਢੇ 'ਤੇ ਬਣੇ ਚੌਥੇ ਰਾਜਵੰਸ਼ ਦੇ ਤਿੰਨ ਪਿਰਾਮਿਡਾਂ ਦਾ ਦੌਰਾ ਕੀਤਾ। ਪਿਰਾਮਿਡ ਦੇਖਣ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਮੁਸਤਫਾ ਮੈਡਬੌਲੀ ਦਾ ਮੇਰੇ ਨਾਲ ਪਿਰਾਮਿਡ ਦੇਖਣ ਜਾਣ ਲਈ ਧੰਨਵਾਦ ਕਰਦਾ ਹਾਂ। ਅਸੀਂ ਆਪਣੀਆਂ ਕੌਮਾਂ ਦੇ ਸੱਭਿਆਚਾਰਕ ਇਤਿਹਾਸ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਬੰਧਾਂ ਨੂੰ ਹੋਰ ਡੂੰਘਾ ਕਿਵੇਂ ਕਰਨਾ ਹੈ, ਬਾਰੇ ਡੂੰਘਾਈ ਨਾਲ ਚਰਚਾ ਕੀਤੀ।


ਇਹ ਵੀ ਪੜ੍ਹੋ: ‘ਅਮਰੀਕਾ ਦੇ ਨਾਲ ਹਾਲੇ ਨਹੀਂ ਹੋਈ ਪ੍ਰੀਡੇਟਰ ਡ੍ਰੋਨ ਦੀ ਕੀਮਤ ਤੈਅ', ਸੋਸ਼ਲ ਮੀਡੀਆ ‘ਤੇ ਦਿਖਾਈ ਜਾ ਰਹੀ ਰਿਪੋਰਟਾਂ 'ਤੇ ਬੋਲਿਆ ਰੱਖਿਆ ਮੰਤਰਾਲਾ


ਇਤਿਹਾਸਕ ਅਲ-ਹਕੀਮ ਮਸਜਿਦ ਦਾ ਵੀ ਕੀਤਾ ਦੌਰਾ


ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਾਹਿਰਾ ਸਥਿਤ ਮਿਸਰ ਦੀ 11ਵੀਂ ਸਦੀ ਦੀ ਇਤਿਹਾਸਕ ਅਲ-ਹਕੀਮ ਮਸਜਿਦ ਦਾ ਵੀ ਦੌਰਾ ਕੀਤਾ। ਇਸ ਮਸਜਿਦ ਦਾ ਨਵੀਨੀਕਰਨ ਭਾਰਤ ਦੇ ਦਾਊਦੀ ਬੋਹਰਾ ਭਾਈਚਾਰੇ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਮਸਜਿਦ 1012 ਵਿੱਚ ਬਣੀ ਸੀ। ਪੀਐਮ ਮੋਦੀ ਨੇ ਅਰਬੀ ਅਤੇ ਅੰਗਰੇਜ਼ੀ ਵਿੱਚ ਟਵੀਟ ਕੀਤਾ ਕਿ ਕਾਹਿਰਾ ਵਿੱਚ ਇਤਿਹਾਸਕ ਅਲ-ਹਕੀਮ ਮਸਜਿਦ ਦਾ ਦੌਰਾ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ। ਇਹ ਮਿਸਰ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਵੱਡਾ ਸਬੂਤ ਹੈ।


ਭਾਰਤੀ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ


ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਾਹਿਰਾ ਵਿੱਚ ਹੈਲੀਓਪੋਲਿਸ ਰਾਸ਼ਟਰਮੰਡਲ ਵਾਰ ਮੈਮੋਰੀਅਲ ਦਾ ਵੀ ਦੌਰਾ ਕੀਤਾ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਮਿਸਰ ਅਤੇ ਫਲਸਤੀਨ ਵਿੱਚ ਬਹਾਦਰੀ ਨਾਲ ਲੜਦਿਆਂ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਭਾਰਤ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ, ਜਿਨ੍ਹਾਂ ਦੇ ਸਾਹਸ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਹੇਲੀਓਪੋਲਿਸ ਵਾਰ ਮੈਮੋਰੀਅਲ ਵਿਖੇ, ਮੈਂ ਸਾਡੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਮਿਸਰ ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।


ਇਹ ਵੀ ਪੜ੍ਹੋ: ਅਮਰੀਕਾ ਦੇ ਨਾਲ ਜੈਟ ਈਂਜਨ ਤੇ ਡਰੋਨ ਨੂੰ ਲੈ ਕੇ ਡੀਲ, ਮਿਸਰ ਦੇ ਨਾਲ ਕੀਤੇ ਗਏ 4 ਸਮਝੌਤੇ, ਜਾਣੋ ਪੀਐਮ ਮੋਦੀ ਦੇ ਦੌਰੇ ‘ਤੇ ਭਾਰਤ ਨੂੰ ਕੀ ਮਿਲਿਆ