Manish Sisodia Letter : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਦੇਸ਼ ਦੇ ਨਾਮ ਚਿੱਠੀ ਲਿਖੀ ਹੈ। ਜਿਸ ਵਿੱਚ ਉਸ ਨੇ ਕਵਿਤਾ ਰਾਹੀਂ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਚਿਠੀ ਨੂੰ ਟਵੀਟ ਕੀਤਾ ਹੈ। ਇਸ ਚਿੱਠੀ 'ਚ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਹੋਏ ਇਕ ਕਵਿਤਾ ਲਿਖੀ ਹੈ ਕਿ ਜੇਕਰ ਹਰ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ 'ਚੌਥੀ ਪਾਸ ਰਾਜਾ' ਦਾ ਰਾਜਮਹਿਲ ਤੱਕ ਹਿੱਲ ਜਾਵੇਗਾ। ਇਸ ਤੋਂ ਪਹਿਲਾਂ ਵੀ ਮਨੀਸ਼ ਸਿਸੋਦੀਆ ਜੇਲ੍ਹ ਤੋਂ ਚਿੱਠੀਆਂ ਲਿਖ ਚੁੱਕੇ ਹਨ। ਇਨ੍ਹਾਂ ਪੱਤਰਾਂ ਵਿੱਚ ਵੀ ਉਨ੍ਹਾਂ ਦੇਸ਼ ਦੀ ਤਰੱਕੀ ਲਈ ਸਿੱਖਿਆ ’ਤੇ ਜ਼ੋਰ ਦੇਣ ਦੀ ਗੱਲ ਕੀਤੀ ਹੈ।

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਦੇਸ਼ ਦੇ ਨਾਮ ਲਿਖੀ ਚਿੱਠੀ ਵਿੱਚ ਸਿੱਖਿਆ ਦੀ ਮਹੱਤਤਾ ਨੂੰ ਦਰਸਾਇਆ ਹੈ। ਕਵਿਤਾ ਰਾਹੀਂ ਵਿੱਦਿਆ ਦੇ ਮਹੱਤਵ ਨੂੰ ਬਿਆਨ ਕਰਦੇ ਹੋਏ ਲਿਖਿਆ ਹੈ, “ਜੇ ਹਰ ਗਰੀਬ ਨੂੰ ਮਿਲੀ ਕਿਤਾਬ ਤਾਂ ਨਫ਼ਰਤ ਦੀ ਹਨੇਰੀ ਕੌਣ ਫੈਲਾਵੇਗਾ , ਸਭ ਦੇ ਹੇਠਾਂ ਨੂੰ ਮਿਲ ਗਿਆ ਕੰਮ , ਤਾਂ ਫਿਰ ਸੜਕਾਂ ‘ਤੇ ਤਲਵਾਰਾਂ  ਕੌਣ ਲਹਿਰਾਏਗਾ , ਜੇਕਰ ਪੜ੍ਹ ਗਿਆ ,ਹਰ ਗਰੀਬ ਦਾ ਬੱਚਾ ਤਾਂ 'ਚੌਥੀ ਪਾਸ ਰਾਜਾ' ਦਾ ਰਾਜਮਹਿਲ ਤੱਕ ਹਿੱਲ ਜਾਵੇਗਾ।"


 

whatsapp ਦੀ ਯੂਨੀਵਰਸਿਟੀ ਬੰਦ ਹੋ ਜਾਵੇਗੀ


ਸਿਸੋਦੀਆ ਨੇ ਕਵਿਤਾ ਵਿੱਚ ਅੱਗੇ ਲਿਖਿਆ ਕਿ ਜੇਕਰ ਹਰ ਕਿਸੇ ਨੂੰ ਚੰਗੀ ਸਿੱਖਿਆ ਅਤੇ ਸਮਝ ਮਿਲਦੀ ਹੈ ਤਾਂ ਉਨ੍ਹਾਂ ਦੀ ਵਟਸਐਪ ਦੀ ਯੂਨੀਵਰਸਿਟੀ ਬੰਦ ਹੋ ਜਾਵੇਗੀ। ਸਿੱਖਿਆ ਅਤੇ ਸਮਝਦਾਰੀ ਦੀ ਨੀਂਹ 'ਤੇ ਖੜ੍ਹੇ ਸਮਾਜ ਨੂੰ ਕੋਈ ਕਿਵੇਂ ਕੌਮੀ ਨਫ਼ਰਤ ਦੇ ਭਰਮ ਵਿਚ ਫਸਾ ਸਕਦਾ ਹੈ ? ਜੇਕਰ ਪੜ੍ਹ ਗਿਆ ਇੱਕ -ਇੱਕ ਗਰੀਬ ਦਾ ਬੱਚਾ ਤਾਂ  'ਚੌਥੀ ਪਾਸ ਰਾਜਾ' ਦਾ ਰਾਜਮਹਿਲ ਤੱਕ ਹਿੱਲ ਜਾਵੇਗਾ। 

 

ਉਸ ਨੇ ਅੱਗੇ ਲਿਖਿਆ, "ਜੇ ਪੜ੍ਹ ਗਿਆ ਸਮਾਜ ਦਾ ਹਰ ਬੱਚਾ ਤਾਂ ਤੁਹਾਡੀਆਂ ਚਤੁਰਾਈਆਂ ਅਤੇ ਸ਼ਰਾਰਤਾਂ 'ਤੇ ਸਵਾਲ ਉਠਾਏਗਾ। ਜੇਕਰ ਗਰੀਬ ਨੂੰ ਮਿਲ ਗਈ ਕਲਮ ਦੀ ਤਾਕਤ ਤਾਂ ਉਹ ਆਪਣੇ 'ਮਨ ਕੀ ਬਾਤ' ਸੁਣਾਏਗਾ। ਜੇਕਰ ਪੜ੍ਹ ਗਿਆ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜੇ ਦਾ ਰਾਜਮਹਿਲ ਹਿੱਲ ਜਾਵੇਗਾ।

 

"ਜੇਲ ਭੇਜੋ ਜਾਂ ਫਾਂਸੀ ਦਿਓ"

ਪੱਤਰ ਦੇ ਅੰਤ ਵਿੱਚ ਮਨੀਸ਼ ਸਿਸੋਦੀਆ ਨੇ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਹੈ ਕਿ ਦਿੱਲੀ ਅਤੇ ਪੰਜਾਬ ਦੇ ਸਕੂਲਾਂ ਵਿੱਚ ਕਰਵਾਇਆ ਜਾ ਰਿਹਾ ਸ਼ੰਖਨਾਦ ਪੂਰੇ ਭਾਰਤ ਵਿੱਚ ਚੰਗੀ ਸਿੱਖਿਆ ਦੀ ਅਲਖ ਜਗਾਏਗਾ। ਜੇਲ੍ਹ ਭੇਜੋ ਜਾਂ ਫਾਂਸੀ ਦਿਓ, ਇਹ ਕਾਫ਼ਲਾ ਰੁਕ ਨਹੀਂ ਸਕੇਗਾ। ਜੇ ਪੜ੍ਹ ਗਿਆ ਹਰ ਗਰੀਬ ਦਾ ਬੱਚਾ ਤਾਂ ਰਾਜਮਹਿਲ ਤੁਹਾਡਾ ਹਿੱਲ ਜਾਵੇਗਾ।