ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਵਿੱਜ ਮੰਤਰੀ ਮਨੀਸ਼ ਸਿਸੋਦਿਆ ਨੇ ਮੰਗਲਵਾਰ ਨੂੰ ਸੂਬੇ ਦਾ 69 ਕਰੋੜ ਦਾ ਬਜਟ ਪੇਸ਼ ਕੀਤਾ। ਇਸ ਬਜਟ ਨੂੰ ਦਿੱਲੀ ਸਰਕਾਰ ਨੇ ਦੇਸ਼ਭਗਤੀ ਬਜਟ ਦਾ ਨਾਂ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਾਲ ਦਾ ਦਿੱਲੀ ਬਜਟ ਪਿਛਲੇ ਸਾਲ ਨਾਲੋਂ ਚਾਰ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਹੈ।
ਦਿੱਲੀ ਬਜਟ ਪੇਸ਼ ਕਰਦਿਆਂ ਮਨੀਸ਼ ਸਿਸੋਦਿਆ ਨੇ ਕਿਹਾ, "15 ਅਗਸਤ 2022 ਨੂੰ 75ਨਾਂ ਆਜ਼ਾਦੀ ਦਿਹਾੜਾ ਹੈ, ਜਿਸ ਸੰਸਦ 'ਚ ਅਸੀਂ ਬੈਠੇ ਹਾਂ 1912-1926 ਤਕ ਅਖੰਡ ਭਾਰਜ ਦਾ ਸੰਸਦ ਭਵਨ ਰਿਹਾ ਹੈ। ਆਜ਼ਾਦੀ ਦੇ ਗੁਲਾਟੀਆਂ ਨੂੰ ਨਮਨ ਕਰਦਿਆਂ ਮੈਂ ਇਹ ਬਜਟ ਦੇਸ਼ਭਗਤੀ ਬਜਟ ਦੇ ਨਾਂ ਨਾਲ ਪੇਸ਼ ਕਰ ਰਿਹਾ ਹੈ। ਇਸ ਪੂਰੇ ਸਾਲ ਨੂੰ ਆਜ਼ਾਦੀ ਪਰਵ ਵਜੋਂ ਮਨਾਇਆ ਜਾਵੇ। ਆਜ਼ਾਦੀ ਦਾ ਇਹ ਤਿਓਹਾਰ 57 ਹਫ਼ਤੇ ਤਕ ਚਲੇਗਾ। ਇਹ ਤਿਓਹਾਰ 12 ਮਾਰਚ ਤੋਂ ਸ਼ੁਰੂ ਹੋ ਕੇ 15 ਅਗਸਤ ਤਕ ਚਲੇਗਾ।"
ਹੁਣ ਜਾਣੋ ਦਿੱਲੀ ਬਜਟ ਦੀਆਂ ਵੱਡੀਆਂ ਗੱਲਾਂ:
• ਮਨੀਸ਼ ਸਿਸੋਦੀਆ ਨੇ ਕਿਹਾ - ਭਾਰਤ @ 75 ਦੇ ਨਾਲ ਰੱਖਿਆ ਇੰਜੀਆ @100 ਦਾ ਨਿਹ ਪੱਥਰ ਰਖੀਆ ਜਾਵੇਗਾ। ਜਦੋਂ ਅਸੀਂ ਆਪਣੀ ਆਜ਼ਾਦੀ ਦੇ 100ਵੇਂ ਸਾਲ ਵਿੱਚ ਦਾਖਲ ਹੋਵਾਂਗੇ ਤਾਂ ਇਹ ਸਾਡੀ ਦਿੱਲੀ ਦਾ ਕੇਂਦਰ ਹੋਵੇਗਾ।
• ਮਨੀਸ਼ ਸਿਸੋਦੀਆ ਨੇ ਕਿਹਾ- ਮੈਂ ਹਰ ਸਾਲ ਦਿੱਲੀ ਦੇ ਆਰਥਿਕ ਦ੍ਰਿਸ਼ ਨਾਲ ਸਬੰਧਤ ਕੁਝ ਅੰਕੜੇ ਰੱਖਦਾ ਹਾਂ। ਅੱਜ ਮੈਂ ਦਿੱਲੀ ਦੇ ਪਿਛਲੇ 75 ਸਾਲਾਂ ਦੇ ਆਰਥਿਕ ਦ੍ਰਿਸ਼ ਨੂੰ ਵੇਖਾਂਗਾ। ਅਸੀਂ 1941–1951 ਵਿਚਾਲੇ ਸਭ ਤੋਂ ਵੱਡਾ ਬਦਲਾਅ ਵੇਖਿਆ। ਸਾਲ 1947 ਵਿਚ ਲਗਪਗ 6 ਲੱਖ ਦੀ ਆਬਾਦੀ ਸੀ। ਅੱਜ ਇੱਥੇ ਦੋ ਕਰੋੜ ਦੀ ਅਬਾਦੀ ਹੈ, 2047 ਤਕ ਇਸਦੀ ਆਬਾਦੀ ਤਕਰੀਬਨ 3 ਕਰੋੜ 28 ਲੱਖ ਤੱਕ ਪਹੁੰਚਣ ਦਾ ਅਨੁਮਾਨ ਹੈ।
• ਮਨੀਸ਼ ਸਿਸੋਦੀਆ ਨੇ ਕਿਹਾ- ਸਰਕਾਰ ਦਿੱਲੀ ਦੇ ਲੋਕਾਂ ਦਾ ਜੀਵਨ ਪੱਧਰ ਅਤੇ ਪ੍ਰਤੀ ਵਿਅਕਤੀ ਆਮਦਨ ਵਧਾਉਣ ਦੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ 2047 ਤਕ ਸਿੰਗਾਪੁਰ ਦੀ ਪ੍ਰਤੀ ਵਿਅਕਤੀ ਆਮਦਨੀ ਬਰਾਬਰ ਕਰਨਾ ਹੈ। ਸਾਨੂੰ ਤਕਰੀਬਨ 16 ਗੁਣਾ ਵਧਾਉਣਾ ਪਏਗਾ, ਮੁਸ਼ਕਿਲ ਟਿਚਾ ਹੈ ਪਰ ਅਸੀਂ ਇਸ ਨੂੰ ਪੂਰਾ ਕਰਾਂਗੇ।
• ਸਿਸੋਦੀਆ ਨੇ ਕਿਹਾ- ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ ਕਿ ਜੇ ਬੋਲ਼ੇ ਨੂੰ ਸੁਣਨਾ ਹੈ ਤਾਂ ਵਿਸਫੋਟ ਕਰਨਾ ਜ਼ਰੂਰੀ ਹੈ। 10 ਕਰੋੜ ਦਾ ਬਜਟ ਭਗਤ ਸਿੰਘ ਨੂੰ ਸਮਰਪਿਤ ਪ੍ਰੋਗਰਾਮ ਲਈ।ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਅਤੇ ਸੁਪਨਿਆਂ ਨੂੰ ਨੌਜਵਾਨਾਂ ਤਕ ਲੈ ਜਾਣ ਲਈ ਆਜ਼ਾਦੀ ਮਹੋਤਸਵ ਤਹਿਤ 10 ਕਰੋੜ ਦਾ ਬਜਟ।
• ਮਨੀਸ਼ ਸਿਸੋਦੀਆ ਨੇ ਕਿਹਾ- ਦਿੱਲੀ ਦੇ ਅਸਮਾਨ ਨੂੰ ਤਿਰੰਗੇ ਨਾਲ ਸਜਾਵਾਂਗੇ, ਦਿੱਲੀ ਦੇ ਕਨੌਟ ਪਲੇਸ ਵਾਂਗ, ਹਰ ਨਾਗਰਿਕ ਆਪਣੇ ਘਰ ਤੋਂ ਤਿਰੰਗਾ ਉੱਚਾ ਵੇਖੇਗਾ। 500 ਸ਼ਾਨਦਾਰ ਤਿਰੰਗੇ ਲਹਿਰਾਉਣ ਦਾ ਕੰਮ ਪੂਰਾ ਕਰਾਂਗੇ। ਇਸ ਦੇ ਲਈ 45 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
ਇਹ ਵੀ ਪੜ੍ਹੋ: ED Raid: ਸੁਖਪਾਲ ਖਹਿਰਾ 'ਤੇ ਈਡੀ ਦੇ ਛਾਪੇ ਦੀ ਵਿਧਾਨ ਸਭਾ 'ਚ ਗੂੰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904