ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦਾ ਅੰਦਰੂਨੀ ਵਿਵਾਦ ਗਹਿਰਾ ਗਿਆ ਹੈ। ਕਮੇਟੀ ਦੇ ਮੁਅੱਤਲ ਕੀਤੇ ਜੀਐਮ ਦੀ ਮੁੜ ਬਹਾਲੀ ਤੋਂ ਖਫ਼ਾ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਜਨਰਲ ਸਕੱਤਰ ਦਾ ਚਾਰਜ ਤਿਆਗ ਦਿੱਤਾ ਹੈ। ਔਰਤ ਨਾਲ ਛੇੜਛਾੜ ਦੇ ਇਲਜ਼ਾਮਾਂ 'ਚ ਘਿਰੇ ਹਰਜੀਤ ਸਿੰਘ ਸੂਬੇਦਾਰ ਨੂੰ ਸਿਰਸਾ ਨੇ ਮੁਅੱਤਲ ਕੀਤਾ ਸੀ, ਪਰ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਸਿਰਸਾ ਨੇ ਸੂਬੇਦਾਰ ਤੋਂ ਅਸਤੀਫ਼ਾ ਨਾ ਲਏ ਜਾਣ ਤਕ ਚਾਰਜ ਨਾ ਸੰਭਾਲਣ ਦੀ ਚੇਤਾਵਨੀ ਦਿੱਤੀ ਹੈ। ਪੰਜਾਬੀ ਅਕਾਲੀ ਲੀਡਰਾਂ ਤੋਂ ਬਾਅਦ ਹੁਣ ਦਿੱਲੀ ਦੇ ਆਗੂ ਵੀ ਆਪਣੇ ਅਹੁਦੇ ਤੋਂ ਦੂਰ ਹੋ ਰਹੇ ਹਨ।
ਹਾਲਾਂਕਿ, ਸਿਰਸਾ ਵੱਲੋਂ ਅਹੁਦੇ ਦਾ ਕਾਰਜਭਾਰ ਛੱਡਣ ਦਾ ਕਾਰਨ ਜੀਕੇ ਤੇ ਪੰਜਾਬ ਦੇ ਸੀਨੀਅਰ ਲੀਡਰਾਂ ਢੀਂਡਸਾ ਤੇ ਬ੍ਰਹਮਪੁਰਾ ਨਾਲੋਂ ਕੁਝ ਵੱਖਰਾ ਹੈ, ਪਰ ਇਹ ਪਾਰਟੀ ਲਈ ਸੰਕਟ ਹੀ ਹੈ। ਕਮੇਟੀ ਦਾ ਅੰਦਰੂਨੀ ਵਿਵਾਦ ਸੁਲਝਾਉਣ ਲਈ ਸੁਖਬੀਰ ਬਾਦਲ ਨੇ ਅੱਜ ਬੈਠਕ ਬੁਲਾਈ ਹੈ।