ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਪਰਮਾਣੂ ਹਮਲੇ ਲਈ ਪਹਿਲ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਭਾਰਤ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹੈ। ਦੇਸ਼ ਨੇ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ।

ਡਾ. ਮਨਮੋਹਨ ਸਿੰਘ ਨੇ ਇਹ ਗੱਲਾਂ ਕਿਤਾਬ ਜਾਰੀ ਕਰਨ ਲਈ ਰੱਖੇ ਪ੍ਰੋਗਰਾਮ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਕੁਝ ਪੁਰਾਣੇ ਹਥਿਆਰਾਂ ਦੀ ਵਰਤੋਂ ਨੂੰ ਕਾਬੂ 'ਚ ਰੱਖਣ ਵਾਲੇ ਸਮਝੌਤਿਆਂ ਨੂੰ ਦਰਕਿਨਾਰ ਕਰਨ ਨਾਲ ਆਲਮੀ ਪੱਧਰ 'ਤੇ ਤਣਾਅ ਵਧ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਨੇਤਾ ਚਿੰਤਤ ਹਨ ਕਿ ਉੱਚ ਤਕਨਾਲੋਜੀ ਨਾਲ ਲੈਸ ਹਥਿਆਰਾਂ ਕਰਕੇ ਪਰਮਾਣੂ ਹਮਲੇ ਦਾ ਖ਼ਦਸ਼ਾ ਵਧ ਸਕਦਾ ਹੈ। ਕੁਝ ਅਜਿਹਾ ਵਾਪਰ ਸਰਦਾ ਹੈ ਜਿਸ ਨੂੰ ਦੁਨੀਆ ਨੇ ਸਨ 1945 ਮਗਰੋਂ ਦੇਖਿਆ ਨਹੀਂ।

ਮਨਮੋਹਨ ਸਿੰਘ ਨੇ ਕਿਹਾ ਕਿ ਕੌਮਾਂਤਰੀ ਅਰਥਚਾਰੇ ਵਿੱਚ ਮਲਟੀਪੋਲੈਰਿਟੀ ਗੱਲ ਸੱਚਾਈ ਬਣ ਗਈ ਹੈ, ਪਰ ਸਿਆਸੀ ਢਾਂਚੇ ਹੁਣ ਵੀ ਹਾਲੇ ਤਕ ਸੌੜੀ ਸੋਚ 'ਚੋਂ ਉੱਭਰ ਨਹੀਂ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਪਹਿਲ ਨਾ ਕਰਨ ਦੀ ਨੀਤੀ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ।