Mann Ki baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਅੱਜ ਮਨ ਕੀ ਬਾਤ 'ਚ ਬਾਲੀਵੁੱਡ ਦੇ ਗਾਣਿਆਂ 'ਤੇ ਵੀਡੀਓ ਬਣਾਉਣ ਵਾਲੇ ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸਟਾਰ ਭੈਣ-ਭਰਾ ਕਿਲੀ ਪਾਲ ਤੇ ਨੀਮਾ ਪਾਲ ਦਾ ਇੱਕ ਵੀਡੀਓ ਸਾਂਝਾ ਕੀਤਾ ਤੇ ਉਨ੍ਹਾਂ ਦੇ ਲਿਪ-ਸਿੰਕਿੰਗ ਵੀਡੀਓਜ਼ ਦੀ ਤਾਰੀਫ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਵਿੱਚ ਭਾਰਤੀ ਸੰਗੀਤ ਦਾ ਜਨੂੰਨ ਹੈ, ਇੱਕ ਕ੍ਰੇਜ਼ ਹੈ ਤੇ ਇਸੇ ਲਈ ਉਹ ਬਹੁਤ ਮਸ਼ਹੂਰ ਹਨ।
ਭਾਰਤੀ ਸੰਗੀਤ ਦਾ ਜਨੂੰਨ: ਪੀਐਮ ਮੋਦੀ
ਪੀਐਮ ਮੋਦੀ ਨੇ ਪ੍ਰੋਗਰਾਮ 'ਚ ਕਿਹਾ, ''ਤਨਜ਼ਾਨੀਆ ਦੇ ਕਿਲੀ ਪਾਲ ਤੇ ਉਨ੍ਹਾਂ ਦੀ ਭੈਣ ਨਿਮਾ ਦੀ ਬਹੁਤ ਚਰਚਾ ਹੈ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਉਨ੍ਹਾਂ ਬਾਰੇ ਵੀ ਸੁਣਿਆ ਹੋਵੇਗਾ।'' ਉਨ੍ਹਾਂ ਕਿਹਾ, ''ਉਨ੍ਹਾਂ 'ਚ ਭਾਰਤੀ ਸੰਗੀਤ ਦਾ ਜਨੂੰਨ ਹੈ।
ਹਾਲ ਹੀ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੀਤਾ ਸੀ ਸਨਮਾਨਿਤ
ਦੱਸ ਦਈਏ ਕਿ ਹਾਲ ਹੀ ਵਿੱਚ ਤਨਜ਼ਾਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਾਇਲੀ ਪਾਲ ਨੂੰ ਸਨਮਾਨਿਤ ਕੀਤਾ ਸੀ। ਕਾਇਲੀ ਪਾਲ ਭਾਰਤੀ ਗੀਤਾਂ ਨੂੰ ਲਿਪ ਸਿੰਕ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਏ ਹਨ । ਹੁਣ ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹਨ। ਇੰਨਾ ਹੀ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ।
ਕਾਇਲੀ ਪਾਲ ਭਾਰਤ ਵਿੱਚ ਅਚਾਨਕ ਕਿਵੇਂ ਮਸ਼ਹੂਰ ਹੋਏ -
ਪਿਛਲੇ ਸਾਲ ਫਿਲਮ 'ਸ਼ੇਰਸ਼ਾਹ' ਦੇ ਗੀਤ 'ਰਾਤਾਂ ਲੰਬੀਆਂ' ਦੇ ਬੋਲਾਂ ਨੂੰ ਗਾਉਂਦੇ ਹੋਏ ਪਾਲ ਦਾ ਇੱਕ ਵੀਡੀਓ ਸੁਰਖੀਆਂ 'ਚ ਰਿਹਾ ਸੀ। ਇਸ ਵੀਡੀਓ 'ਚ ਉਹ ਆਪਣੀ ਭੈਣ ਨੀਨਾ ਪਾਲ ਨਾਲ ਨਜ਼ਰ ਆਏ। ਉਦੋਂ ਤੋਂ ਪਾਲ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹੋ ਗਏ ਹਨ।
ਇੱਥੇ ਦੇਖੋ ਵੀਡੀਓ -
ਕਾਇਲੀ ਪੌਲ ਨੇ ਵੀ ਕੀਤਾ ਪੀਐੱਮ ਮੋਦੀ ਦਾ ਧੰਨਵਾਦ-