ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਮੁੱਖ ਮੰਤਰੀ ਖੱਟਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਕੋਰੋਨਾ ਦਾ ਟੈਸਟ ਕਰਵਾਇਆ, ਮੇਰੀ ਰਿਪੋਰਟ ਪੌਜ਼ੇਟਿਵ ਆਈ ਹੈ। ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਸਾਥੀਆਂ ਅਤੇ ਸਹਿਕਰਮੀਆਂ ਨੂੰ ਅਪੀਲ ਕਰਦਾ ਹਾਂ ਜੋ ਪਿਛਲੇ ਹਫ਼ਤੇ ਮੇਰੇ ਨਾਲ ਸੰਪਰਕ ਵਿੱਚ ਆਏ ਹਨ, ਟੈਸਟ ਕਰਵਾਓ।"

ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਦੋ ਭਾਜਪਾ ਵਿਧਾਇਕਾਂ ਦੀ ਜਾਂਚ ਦੌਰਾਨ ਅੱਜ ਉਹ ਕੋਰੋਨਾਵਾਇਰਸ ਸੰਕ੍ਰਮਿਤ ਪਾਏ ਗਏ। ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਇਸ ਦੀ ਜਾਣਕਾਰੀ ਦਿੱਤੀ।


ਅਧਿਕਾਰੀਆਂ ਨੇ ਦੱਸਿਆ ਕਿ ਛੇ ਵਿਧਾਨ ਸਭਾ ਮੈਂਬਰਾਂ ਵਿੱਚ ਵੀ ਸੰਕਰਮਣ ਦੀ ਪੁਸ਼ਟੀ ਹੋਈ ਹੈ। ਵਿਜ ਨੇ ਕਿਹਾ, "ਅਸੈਂਬਲੀ ਦੇ ਸਪੀਕਰ (ਗੁਪਤਾ) ਅਤੇ ਵਿਧਾਇਕਾਂ ਅਸੀਮ ਗੋਇਲ ਅਤੇ ਰਾਮ ਕੁਮਾਰ ਦੀ ਰਿਪੋਰਟ ‘ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।"

ਦੱਸ ਦਈਏ ਕਿ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਕੋਰੋਨਾ ਰਿਪੋਰਟ ਵੀ ਹਾਲ ਹੀ ਵਿੱਚ ਪੌਜ਼ੇਟਿਵ ਆਈ ਹੈ। ਖੱਟਰ ਅਤੇ ਸ਼ੇਖਾਵਤ ਸਤਲੁਜ-ਯਮੁਨਾ ਲਿੰਕ ਨਹਿਰ 'ਤੇ ਮੀਟਿੰਗ ਵਿਚ ਸ਼ਾਮਲ ਹੋਏ ਸੀ। ਜਿਸ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਆਪਣੇ ਆਪ ਨੂੰ ਕੁਆਰਟਿੰਨ ਕੀਤਾ ਸੀ। ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।