ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਮੋਟਰ ਵਾਹਨ ਦੇ ਦਸਤਾਵੇਜ਼ ਜਿਵੇਂ ਫਿੱਟਨੈਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ), ਮੋਟਰ ਵਾਹਨ ਨਾਲ ਜੁੜੇ ਪ੍ਰਦੂਸ਼ਣ ਪ੍ਰਮਾਣ ਪੱਤਰ ਦੀ ਮਿਆਦ ਨੂੰ 31 ਦਸੰਬਰ, 2020 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ, ਲੋਕਾਂ ਨੂੰ ਆਪਣੇ ਵਾਹਨ ਦੀ ਮਿਆਦ ਪੁੱਗਣ ਵਾਲੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਬਹੁਤ ਸਾਰਾ ਸਮਾਂ ਮਿਲੇਗਾ। ਇੰਨਾ ਹੀ ਨਹੀਂ, ਸਰਕਾਰ ਨੇ ਐਕਸਪਾਇਰ ਹੋਣ ਵਾਲੇ ਡ੍ਰਾਇਵਿੰਗ ਲਾਇਸੈਂਸ ਦੀ ਮਿਆਦ ਵੀ 31 ਦਸੰਬਰ, 2020 ਤੱਕ ਵਧਾ ਦਿੱਤੀ ਹੈ।


ਦੱਸ ਦਈਏ ਕਿ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਲੌਕਡਾਊਨ ਦੌਰਾਨ ਆਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਮਿਆਦ ਪੁੱਗ ਚੁੱਕੇ ਡ੍ਰਾਇਵਿੰਗ ਲਾਇਸੈਂਸ, ਆਰਸੀ, ਫਿੱਟਨੈਸ ਸਰਟੀਫਿਕੇਟ, ਪਰਮਿਟ ਤੇ ਹੋਰ ਦਸਤਾਵੇਜ਼ਾਂ ਦੀ ਵੈਧਤਾ 30 ਜੂਨ, 2020 ਤੱਕ ਵਧਾਈ ਜਾ ਰਹੀ ਹੈ।

ਇਸ ਤੋਂ ਬਾਅਦ ਸਰਕਾਰ ਨੇ ਦੁਬਾਰਾ ਇਸ ਦੀ ਮਿਆਦ ਨੂੰ ਵਧਾਉਣ ਦਾ ਫੈਸਲਾ ਕੀਤਾ ਸੀ। ਫਿਰ ਮੰਤਰਾਲੇ ਨੇ ਆਦੇਸ਼ ਜਾਰੀ ਕੀਤਾ ਕਿ ਮਿਆਦ ਪੁੱਗਣ ਵਾਲੇ ਦਸਤਾਵੇਸ਼ 30 ਸਤੰਬਰ, 2020 ਤੱਕ ਵੈਲਿਡ ਮੰਨੇ ਜਾਣਗੇ। ਹੁਣ ਤੀਜੀ ਵਾਰ ਸਰਕਾਰ ਨੇ ਇਸ ਸੀਮਾ ਨੂੰ ਵਧਾ ਕੇ ਦਸੰਬਰ 2020 ਤਕ ਕਰ ਦਿੱਤਾ ਹੈ।

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਹਸਪਤਾਲ ਦਾਖਲ

ਅਮਰੀਕਾ 'ਚ ਕੋਵਿਡ-19 ਲਈ ਪਲਾਜ਼ਮਾ ਟ੍ਰੀਟਮੈਂਟ ਨੂੰ ਮਨਜ਼ੂਰੀ, ਟਰੰਪ ਨੇ ਲਾਈ ਮੁਹਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904