ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਂਵਲੇਸੈਂਟ ਪਲਾਜ਼ਮਾ ਥੈਰੇਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਇਸ ਕਦਮ ਨੂੰ "ਇੱਕ ਵੱਡੀ ਸਫਲਤਾ" ਦੱਸਿਆ। ਉਨ੍ਹਾਂ ਦੇ ਟੌਪ ਦੇ ਸਿਹਤ ਅਧਿਕਾਰੀ ਨੇ ਇਸ ਨੂੰ "ਆਸ਼ਾਵਾਦੀ" ਕਿਹਾ ਹੈ। ਜਦੋਂਕਿ ਦੂਜੇ ਸਿਹਤ ਮਾਹਰ ਕਹਿੰਦੇ ਹਨ ਕਿ ਇਸ 'ਤੇ ਖੁਸ਼ੀ ਮਨਾਉਣ ਤੋਂ ਪਹਿਲਾਂ ਹੋਰ ਅਧਿਐਨਾਂ ਦੀ ਲੋੜ ਹੈ।
ਦੱਸ ਦਈਏ ਕਿ ਇਹ ਐਲਾਨ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦੇ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਸੀ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਵੱਲੋਂ ਟੀਕੇ ਤੇ ਇਲਾਜ ਲਈ ਬਿਮਾਰੀ ਨੂੰ ਮਨਜ਼ੂਰੀ ਦੇਣ ਵਿੱਚ ਰਾਜਨੀਤੀ ਤੋਂ ਪ੍ਰੇਰਿਤ ਦੇਰੀ ਹੋਈ ਹੈ।
ਐਮਰਜੈਂਸੀ ਅਥਾਰਟੀ ਦੀ ਵਿਆਖਿਆ ਕਰਦਿਆਂ ਇੱਕ ਪੱਤਰ ਵਿੱਚ ਐਫਡੀਏ ਦੇ ਮੁੱਖ ਵਿਗਿਆਨੀ ਡੈਨਿਸ ਹਿੰਟਨ ਨੇ ਕਿਹਾ, “ਕੋਵਿਡ-19 ਕੋਂਵਲੇਸੈਂਟ ਪਲਾਜ਼ਮਾ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਦੇਖਭਾਲ ਦੇ ਨਵੇਂ ਮਾਪਦੰਡ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ। ਹੋਰ ਵਿਸ਼ਲੇਸ਼ਣਾਂ ਤੇ ਚੱਲ ਰਹੇ ਤੇ ਨਿਯੰਤ੍ਰਿਤ ਕਲੀਨੀਕਲ ਟ੍ਰਾਈਲਜ਼ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਵਾਧੂ ਅੰਕੜੇ ਸਾਹਮਣੇ ਆਉਣਗੇ।"
ਟਰੰਪ ਨੇ ਆਪਣੇ ਸਾਥੀਆਂ ਨੂੰ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਵਾਇਰਸ ਵਿਰੁੱਧ ਲੜਾਈ 'ਚ ਖੁਸ਼ਖਬਰੀ ਦੱਸਣ ਲਈ ਉਤਸੁਕ ਹੈ। ਦੱਸ ਦਈਏ ਕਿ ਟਰੰਪ ਤੇ ਉਸ ਦੇ ਸਾਥੀ ਇਸ ਨੂੰ "ਵੱਡੀ" ਪ੍ਰਾਪਤੀ ਕਹਿੰਦੇ ਹਨ ਤੇ ਵ੍ਹਾਈਟ ਹਾਊਸ ਦੇ ਬ੍ਰੀਫਿੰਗ ਰੂਮ ਤੋਂ ਇਸ ਦਾ ਐਲਾਨ ਕੀਤਾ ਗਿਆ।
CWC Meeting: ਕਾਂਗਰਸ 'ਚ ਭੂਚਾਲ, ਆਜ਼ਾਦ ਤੇ ਸਿੱਬਲ ਦੇ ਤਿੱਖੇ ਤੇਵਰ, ਜਾਣੋ ਪੂਰੀ ਕਹਾਣੀ
Prashant Bhushan Contempt Case: ਮੁਆਫੀ ਨਹੀਂ ਮੰਗਣਗੇ ਪ੍ਰਸ਼ਾਂਤ ਭੂਸ਼ਣ, ਸੁਪਰੀਮ ਕੋਰਟ ਨੇ ਦਿੱਤਾ ਦੋ ਦਿਨ ਦਾ ਸਮਾਂ
CWC Meeting: ਰਾਹੁਲ ਦੇ ਬਿਆਨ 'ਤੇ, ਸੁਰਜੇਵਾਲਾ ਨੇ ਦਿੱਤੀ ਸਫਾਈ, ਕਿਹਾ- ਮੋਦੀ ਸਾਸ਼ਨ ਖਿਲਾਫ ਲੜਨ ਦੀ ਲੋੜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅਮਰੀਕਾ 'ਚ ਕੋਵਿਡ-19 ਲਈ ਪਲਾਜ਼ਮਾ ਟ੍ਰੀਟਮੈਂਟ ਨੂੰ ਮਨਜ਼ੂਰੀ, ਟਰੰਪ ਨੇ ਲਾਈ ਮੁਹਰ
ਏਬੀਪੀ ਸਾਂਝਾ
Updated at:
24 Aug 2020 05:05 PM (IST)
ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਂਵਲੇਸੈਂਟ ਪਲਾਜ਼ਮਾ ਥੈਰੇਪੀ ਵਰਤਣ ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਕਦਮ ਨੂੰ ਵੱਡੀ ਕਾਮਯਾਬੀ ਦੱਸਿਆ ਗਿਆ ਹੈ।
- - - - - - - - - Advertisement - - - - - - - - -