ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇੱਕ ਵਾਰ ਫਿਰ ਤੋਂ ਅਦਾਲਤੀ ਹੱਤਕ ਦੇ ਮਾਮਲੇ ਵਿੱਚ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਭੂਸ਼ਣ ਨੇ ਅੱਜ ਸੁਪਰੀਮ ਕੋਰਟ ਵਿੱਚ ਆਪਣਾ ਦੂਜਾ ਜਵਾਬ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਿਆਂ ਸੰਸਥਾ ਦੀ ਭਲਾਈ ਲਈ ਇਹ ਟਵੀਟ ਕੀਤੇ ਸੀ। ਇਸ ਲਈ ਮੁਆਫੀ ਮੰਗਣਾ ਕੋਈ ਅਰਥ ਨਹੀਂ ਰੱਖਦਾ। ਸੁਪਰੀਮ ਕੋਰਟ ਨੇ ਭੂਸ਼ਣ ਨੂੰ ਉਨ੍ਹਾਂ ਦੇ ਬਿਆਨ 'ਤੇ ਇੱਕ ਵਾਰ ਫਿਰ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ।

ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਆਪਣੇ ਤਾਜ਼ਾ ਜਵਾਬ ਵਿੱਚ ਭੂਸ਼ਣ ਨੇ ਅਫਸੋਸ ਜ਼ਾਹਰ ਕੀਤਾ ਕਿ ਸੁਣਵਾਈ ਦੌਰਾਨ ਅਦਾਲਤ ਨੇ ਉਸ ਨੂੰ ਬਿਆਨ 'ਤੇ ਮੁੜ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦੇਣ ਦੀ ਗੱਲ ਕੀਤੀ, ਪਰ ਹੁਕਮ ਵਿੱਚ ਲਿਖਿਆ ਕਿ ਸਮਾਂ ਬਗੈਰ ਸ਼ਰਤ ਮੁਆਫੀ ਮੰਗਣ ਲਈ ਦਿੱਤਾ ਗਿਆ ਹੈ।


ਦੱਸ ਦਈਏ ਕਿ ਅੱਜ ਸੁਪਰੀਮ ਕੋਰਟ ਵੱਲੋਂ ਮਿਲੀ ਮੋਹਲਤ ਦਾ ਆਖਰੀ ਦਿਨ ਸੀ, ਪਰ ਭੂਸ਼ਣ ਨੇ ਆਪਣਾ ਬਿਆਨ ਬਦਲਣ ਤੋਂ ਇਨਕਾਰ ਕਰ ਦਿੱਤਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904