ਨਵੀਂ ਦਿੱਲੀ: ਬਿਹਾਰ ਦੇ ਦਿੱਗਜ ਨੇਤਾ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਸੋਮਵਾਰ ਦੁਪਹਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਫੌਲੋ-ਅੱਪ ਜਾਂਚ ਲਈ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਨੂੰ ਪਹਿਲਾਂ ਹੀ ਦਿਲ ਦੀ ਬਿਮਾਰੀ ਹੈ। ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਕੋਰੋਨਾ ਟੈਸਟ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੱਸ ਦਈਏ ਕਿ ਹੁਣ ਤੱਕ ਕੇਂਦਰ ਦੇ ਛੇ ਮੰਤਰੀ ਕੋਰੋਨਾ ਪੀੜਤ ਹੋਏ ਹਨ, ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹਨ।

ਰਾਮ ਵਿਲਾਸ ਪਾਸਵਾਨ 32 ਸਾਲਾਂ ਵਿੱਚ 11 ਚੋਣਾਂ ਲੜ ਚੁੱਕੇ ਹਨ। ਇਨ੍ਹਾਂ ਵਿੱਚੋਂ ਉਨ੍ਹਾਂ ਨੇ 9 ਚੋਣਾਂ ਜਿੱਤੀਆਂ। ਰਾਮ ਵਿਲਾਸ ਪਾਸਵਾਨ ਨੇ ਛੇ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ, ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਰਿਕਾਰਡ ਹੈ।

ਕੋਰੋਨਾ ਮਹਾਮਾਰੀ ਵਿੱਚ ਰਾਮ ਵਿਲਾਸ ਪਾਸਵਾਨ ਨੂੰ ਦਿੱਲੀ ਦੇ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਮੇਂ ਪ੍ਰਾਪਤ ਜਾਣਕਾਰੀ ਮੁਤਾਬਕ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਠੀਕ ਹੈ। ਦੱਸ ਦਈਏ ਕਿ ਸਾਲ 2017 ਵਿੱਚ ਉਹ ਦਿਲ ਦੇ ਇਲਾਜ ਲਈ ਲੰਦਨ ਗਏ ਸੀ।

Moto G9 Price: ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਭਾਰਤ 'ਚ ਲਾਂਚ ਹੋਇਆ ਮੋਟੋ ਜੀ9, ਇਸ ਫੋਨ ਨਾਲ ਮੁਕਾਬਲਾ

Philippines Bombings: ਫਿਲੀਪੀਨਜ਼ 'ਚ ਦੋ ਧਮਾਕੇ, 10 ਦੀ ਮੌਤ ਦਰਜਨਾਂ ਜ਼ਖਮੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904